24 ਅਗਸਤ 2025: ਪੰਜਾਬ (punjab) ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਹੇ ਮੀਂਹ ਦੇ ਕਾਰਨ ਨਦੀਆਂ, ਨਾਲਿਆਂ , ਡੈਮਾਂ ਦੇ ਵਿਛ ਪਾਣੀ ਦਾ ਪੱਧਰ ਵਧੀਆ ਹੋਇਆ ਹੈ| ਦੱਸ ਦੇਈਏ ਕਿ ਸ਼ਨੀਵਾਰ ਦੇ ਅੰਕੜਿਆਂ ਅਨੁਸਾਰ ਪੌਂਗ ਡੈਮ (pong dam) ਦੇ ਪਾਣੀ ਦਾ ਪੱਧਰ 1382.75 ਫੁੱਟ ਦਰਜ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਪਾਣੀ ਦੀ ਆਮਦ 38,395 ਕਿਊਸਿਕ ਸੀ, ਜਦੋਂ ਕਿ ਡਿਸਚਾਰਜ ਇਸ ਤੋਂ ਕਿਤੇ ਵੱਧ ਸੀ, 74,427 ਕਿਊਸਿਕ।
ਭਾਖੜਾ ਡੈਮ (bhakhra dam) ਵਿੱਚ ਪਾਣੀ ਦਾ ਪੱਧਰ 1666.96 ਫੁੱਟ ਮਾਪਿਆ ਗਿਆ। ਇਸ ਵਿੱਚ ਪਾਣੀ ਦੀ ਆਮਦ 54,870 ਕਿਊਸਿਕ ਸੀ, ਜਦੋਂ ਕਿ ਡਿਸਚਾਰਜ 43,342 ਕਿਊਸਿਕ ਸੀ।
ਹਰੀਕੇ ਹੈੱਡਵਰਕਸ ਵਿਖੇ ਤਲਾਅ ਦਾ ਪਾਣੀ ਦਾ ਪੱਧਰ 688 ਫੁੱਟ ਦਰਜ ਕੀਤਾ ਗਿਆ। ਉੱਪਰੋਂ ਇੱਥੇ 1,46,120 ਕਿਊਸਿਕ ਪਾਣੀ ਪਹੁੰਚਿਆ। ਇਸ ਵਿੱਚੋਂ, ਫਿਰੋਜ਼ਪੁਰ ਫੀਡਰ ਨੂੰ 8,037 ਕਿਊਸਿਕ, ਰਾਜਸਥਾਨ ਫੀਡਰ ਨੂੰ 13,795 ਕਿਊਸਿਕ ਅਤੇ ਮੱਖੂ ਨਹਿਰ ਨੂੰ 187 ਕਿਊਸਿਕ ਪਾਣੀ ਦਿੱਤਾ ਗਿਆ। 1,24,101 ਕਿਊਸਿਕ ਪਾਣੀ ਹੇਠਾਂ ਵੱਲ ਛੱਡਿਆ ਗਿਆ। ਜਿਸ ਕਾਰਨ ਤਰਨਤਾਰਨ ਤੋਂ ਲੈ ਕੇ ਫਾਜ਼ਿਲਕਾ ਤੱਕ ਸਥਿਤੀ ਹੋਰ ਵੀ ਵਿਗੜ ਗਈ ਹੈ। ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਮੋਗਾ ਇਲਾਕਿਆਂ ਵਿੱਚ ਹੜ੍ਹਾਂ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ।
Read More: ਪੌਂਗ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ, ਛੱਡਿਆ ਗਿਆ ਪਾਣੀ