ਸਮਰਾਲਾ, 11 ਜੁਲਾਈ 2023: ਸਮਰਾਲਾ ਦੇ ਪਿੰਡ ਟੋਡਰਪੁਰ (Todarpur) ਦੇ 70 ਤੋਂ 80 ਘਰਾਂ ‘ਚ ਵਿੱਚ ਪਾਣੀ ਵੜ ਗਈ ਹੈ, ਇਸ ਮੌਕੇ ਪਰਮਜੀਤ ਸਿੰਘ ਢਿੱਲੋਂ (ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ) ਮੌਕੇ ‘ਤੇ ਪਹੁੰਚੇ। ਢਿੱਲੋਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਲੋਕਾਂ ਨਾਲ ਗੱਲਬਾਤ ਕੀਤੀ। ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਜਿਥੇ ਵੀ ਕਿਤੇ ਕਿਸੇ ਨੂੰ ਕੋਈ ਮੱਦਦ ਦੀ ਲੋੜ ਹੈ, ਜਿਵੇਂ ਰਾਸ਼ਨ, ਰਿਹਾਇਸ਼, ਜਾਂ ਕਿਸੇ ਹੋਰ ਸਮੱਗਰੀ ਦੀ ਤਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਨਾਲ ਖੜ੍ਹੀ ਹੈ।
ਪਰਮਜੀਤ ਢਿੱਲੋਂ ਨੇ ਪਾਣੀ ਵਿੱਚ ਡੁੱਬੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਵੱਲੋਂ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ, ਹੜ੍ਹ ਪੀੜਤ ਲੋਕ ਉੱਥੇ ਜਾ ਕੇ ਰਹਿ ਸਕਦੇ ਹਨ । ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਵਿੱਚ ਦਾ ਲੰਗਰ ਇੰਤਜ਼ਾਮ ਕੀਤਾ ਗਿਆ ਹੈ। ਤਿੰਨੋਂ ਟਾਈਮ ਲੰਗਰ ਤੁਹਾਡੇ ਕੋਲ ਪਹੁੰਚਾਇਆ ਜਾਵੇਗਾ। ਪਰਮਜੀਤ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਇੱਕ ਦੂਜੇ ਦੇ ਇਲਜਾਮ ਲਾਉਣ ਨਾਲੋਂ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ।