Wasim Akram

PCB ਦੇ ਮੈਦਾਨ ਬਦਲਣ ਦੇ ਵਿਵਾਦ ‘ਤੇ ਵਸੀਮ ਅਕਰਮ ਦਾ ਬਿਆਨ, ਕਿਹਾ- ਪੂਰੀ ਦੁਨੀਆ ‘ਚ ਆਪਣਾ ਮਜ਼ਾਕ ਨਾ ਉਡਾਓ

ਚੰਡੀਗੜ੍ਹ, 29 ਜੂਨ, 2023: ਆਈਸੀਸੀ ਨੇ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ ਹੋ ਚੁੱਕਾ ਹੈ। ਪ੍ਰੋਗਰਾਮ ਮੁਤਾਬਕ 15 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਪਾਕਿਸਤਾਨ ਦਾ ਭਾਰਤ ਨਾਲ ਮੁਕਾਬਲਾ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਕੁਝ ਨਿਰਧਾਰਤ ਮੈਦਾਨਾਂ ‘ਤੇ ਖੇਡਣ ‘ਤੇ ਇਤਰਾਜ਼ ਜਤਾਇਆ ਸੀ। ਪਾਕਿਸਤਾਨ ਨੇ ਅਫਗਾਨਿਸਤਾਨ ਦੇ ਖਿਲਾਫ ਚੇਨਈ ਦੇ ਚੇਪੌਕ ਅਤੇ ਆਸਟ੍ਰੇਲੀਆ ਦੇ ਖਿਲਾਫ ਬੈਂਗਲੁਰੂ ਦੇ ਚਿੰਨਾਸਵਾਮੀ ਵਿਖੇ ਮੈਚ ਖੇਡਣਾ ਹੈ।

ਪਾਕਿਸਤਾਨ ਨੇ ਮੰਗ ਕੀਤੀ ਸੀ ਕਿ ਦੋਵੇਂ ਮੈਚਾਂ ਲਈ ਨਿਰਧਾਰਤ ਮੈਦਾਨ ਬਦਲੇ ਜਾਣ ਕਿਉਂਕਿ ਹਾਲਾਤ ਵਿਰੋਧੀ ਟੀਮ ਦੇ ਅਨੁਕੂਲ ਹੋਣਗੇ। ਪਾਕਿਸਤਾਨ ਨੇ ਅਹਿਮਦਾਬਾਦ ‘ਚ ਭਾਰਤ ਦੇ ਖੇਡਣ ‘ਤੇ ਵੀ ਇਤਰਾਜ਼ ਜਤਾਇਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਸਾਬਕਾ ਖਿਡਾਰੀ ਵਸੀਮ ਅਕਰਮ (Wasim Akram) ਇਸ ਵਿਵਾਦ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ। ਉਸ ਦਾ ਮੰਨਣਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਅਜਿਹੀ ਵਿਅਰਥ ਗੱਲਾਂ ਕਰਕੇ ਆਪਣੇ ਆਪ ਦਾ ਮਜ਼ਾਕ ਉਡਾ ਰਿਹਾ ਹੈ।

ਵਸੀਮ ਅਕਰਮ (Wasim Akram) ਨੇ ਕਿਹਾ ਕਿ ਪਾਕਿਸਤਾਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਣ ਵਾਲੇ ਮੈਚ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ। ਪਾਕਿਸਤਾਨ ਨੂੰ ਜਿੱਥੇ ਵੀ ਖੇਡਣ ਲਈ ਕਿਹਾ ਜਾਵੇਗਾ, ਉਹ ਖੇਡੇਗਾ। ‘ਅਸੀਂ ਅਹਿਮਦਾਬਾਦ ਵਿੱਚ ਨਹੀਂ ਖੇਡਾਂਗੇ’ ਦਾ ਇਹ ਬੇਲੋੜਾ ਤਣਾਅ ਨਹੀਂ ਲੈਣਾ ਚਾਹੀਦਾ। ਤੁਸੀਂ ਪਾਕਿਸਤਾਨੀ ਖਿਡਾਰੀਆਂ ਨੂੰ ਪੁੱਛੋ, ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਉਹ ਕਿਤੇ ਵੀ ਮੈਚ ਖੇਡਣ ਲਈ ਤਿਆਰ ਹਨ |

Scroll to Top