Site icon TheUnmute.com

ਏਅਰ ਇੰਡੀਆ ਦੀ ਕਰੂ ਮੈਂਬਰਾਂ ਨੂੰ ਚਿਤਾਵਨੀ, ਏਅਰਲਾਈਨ ਦਾ ਅਕਸ ਵਿਗਾੜਿਆ ਤਾਂ ਹੋਵੇਗੀ ਕਾਰਵਾਈ

Air India

ਚੰਡੀਗੜ੍ਹ, 14 ਫਰਵਰੀ 2023: ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ (Air India) ਨੇ ਸੋਮਵਾਰ ਨੂੰ ਆਪਣੇ ਕਰੂ ਮੈਂਬਰਾਂ ਨੂੰ ਕਿਹਾ ਕਿ ਕੰਮ ਦੌਰਾਨ ਨੈਤਿਕਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਅਜਿਹਾ ਕੰਮ ਟਾਟਾ ਗਰੁੱਪ ਦੇ ਕੋਡ ਆਫ ਕੰਡਕਟ ਦੇ ਵਿਰੁੱਧ ਹੈ ਅਤੇ ਅਕਸ ਵਿਗਾੜਦਾ ਹੈ ਤਾਂ ਤੁਰੰਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਏਅਰਲਾਈਨ ਨੇ ਹਾਲ ਹੀ ‘ਚ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ ਪਾਇਲਟ ਤੋਂ ਦੋ ਆਈਫੋਨ-14 ਮਿਲਣ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਹਨ। ਆਈਫੋਨ-14 ‘ਤੇ ਪਾਇਲਟ ਤੋਂ ਕਸਟਮ ਵੱਲੋਂ 2.5 ਲੱਖ ਰੁਪਏ ਦੀ ਕਸਟਮ ਡਿਊਟੀ ਵਸੂਲੀ ਗਈ ਸੀ। ਫਿਲਹਾਲ ਇਸ ਵਿਸ਼ੇ ‘ਤੇ ਏਅਰ ਇੰਡੀਆ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਏਅਰ ਇੰਡੀਆ (Air India) ਨੇ ਨਿਰਦੇਸ਼ ‘ਚ ਕਿਹਾ ਕਿ ਸਾਨੂੰ ਖਬਰ ਮਿਲੀ ਹੈ ਕਿ ਚਾਲਕ ਦਲ ਦੇ ਮੈਂਬਰ ਭਾਰਤ ਆਉਣ ਵਾਲੇ ਦੂਜੇ ਦੇਸ਼ਾਂ ਤੋਂ ਵੱਡੀ ਮਾਤਰਾ ‘ਚ ਸਾਮਾਨ ਖਰੀਦ ਰਹੇ ਹਨ, ਜੋ ਕਸਟਮ ਰੈਗੂਲੇਸ਼ਨ ਦੇ ਖ਼ਿਲਾਫ਼ ਹੈ। ਕੰਪਨੀ ਨੇ ਕਿਹਾ ਕਿ ਕਰੂ ਮੈਂਬਰ ਏਅਰਲਾਈਨ ਦੇ ਅੰਬੈਸਡਰ ਹਨ। ਉਨ੍ਹਾਂ ਨੂੰ ਨੈਤਿਕਤਾ ਨਾਲ ਕੰਮ ਕਰਨਾ ਹੋਵੇਗਾ। ਦੱਸ ਦੇਈਏ ਕਿ ਏਅਰ ਇੰਡੀਆ ਨੇ ਮਈ 2022 ਵਿੱਚ ਆਪਣੇ ਕਰਮਚਾਰੀਆਂ ਲਈ ਟਾਟਾ ਕੋਡ ਆਫ ਕੰਡਕਟ ਜਾਰੀ ਕੀਤਾ ਸੀ।

Exit mobile version