Himachal Pradesh

Himachal: ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

ਚੰਡੀਗੜ੍ਹ, 26 ਜੁਲਾਈ 2024: ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਕਾਂਗੜਾ, ਊਨਾ, ਬਿਲਾਸਪੁਰ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੇ ਨਾਲ-ਨਾਲ ਬਿਜਲੀ ਗਰਜ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਜਿਹੇ ‘ਚ ਮੌਸਮ ਵਿਭਾਗ ਨੇ ਉੱਥੋਂ ਦੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਸਲਾਹ ਦਿੱਤੀ ਹੈ। ਇਸਦੇ ਨਾਲ ਹੀ ਵੀਰਵਾਰ ਨੂੰ ਹਿਮਾਚਲ ਦੇ ਮਨਾਲੀ ‘ਚ ਸੋਲੰਗਨਾਲਾ ਦੇ ਨਾਲ ਲੱਗਦੇ ਅੰਜਨੀ ਮਹਾਦੇਵ ‘ਚ ਬੱਦਲ ਫਟਣ ਨਾਲ ਕਾਫ਼ੀ ਨੁਕਸਾਨ ਹੋਇਆ ਹੈ | ਪਲਚਾਨ ਪੁਲ ‘ਤੇ ਮਲਬੇ ਕਾਰਨ ਮਨਾਲੀ-ਲੇਹ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਪਲਚਾਨ ‘ਚ ਤਿੰਨ ਘਰ ਵੀ ਢਹਿ ਗਏ। ਟ੍ਰੈਫਿਕ ਨੂੰ ਰੋਹਤਾਂਗ ਪਾਸ ਦੇ ਰਸਤੇ ਬਦਲ ਦਿੱਤਾ ਹੈ।

Scroll to Top