July 6, 2024 5:58 pm
Warning 2

Warning 2 Teaser: ਖ਼ਤਰਨਾਕ ਲੁੱਕ ‘ਚ ਨਜ਼ਰ ਆਏ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ

ਚੰਡੀਗੜ੍ਹ, 13 ਦਸੰਬਰ 2023: (Warning 2 Teaser) ਹਰ ਸਾਲ ਕਈ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਦਰਸ਼ਕਾਂ ਦੇ ਜ਼ਹਿਨ ‘ਚ ਹਮੇਸ਼ਾ ਲਈ ਰਹਿ ਜਾਂਦੀਆਂ ਹਨ। 2021 ‘ਚ ਫ਼ਿਲਮ ਵਾਰਨਿੰਗ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਹੁਣ ਇਸ ਫ਼ਿਲਮ ਦਾ ਅਗਲਾ ਭਾਗ, ਵਾਰਨਿੰਗ 2 ਆਉਣ ਜਾ ਰਿਹਾ ਹੈ। ਅੱਜ ਵਾਰਨਿੰਗ 2 ਦਾ ਟੀਜ਼ਰ ਰਿਲੀਜ਼ ਹੋਇਆ।

ਟੀਜ਼ਰ ਵਿੱਚ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਖ਼ਤਰਨਾਕ ਲੁੱਕ ‘ਚ ਨਜ਼ਰ ਆ ਰਹੇ ਹਨ। ਇਹ ਇੱਕ ਐਕਸ਼ਨ-ਕਰਾਈਮ ਫ਼ਿਲਮ ਹੈ। ਇਸ ਦੇ ਵੀ ਨਿਰਦੇਸ਼ਕ ਅਮਰ ਹੁੰਦਲ ਹਨ ਅਤੇ ਇਸ ਨੂੰ ਲਿਖਿਆ ਗਿੱਪੀ ਗਰੇਵਾਲ ਨੇ ਹੈ। ਜ਼ਿਆਦਾਤਰ ਸਟਾਰਕਾਸਟ ਪੁਰਾਣੀ ਫਿਲਮ ਵਾਲੀ ਹੀ ਹੈ ਪਰ ਕੁਝ ਨਵੇਂ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਮੁੱਖ ਕਿਰਦਾਰ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਰਾਜ ਸਿੰਘ ਝਿੰਜਰ, ਰਾਹੁਲ ਦੇਵ, ਰਘਵੀਰ ਬੋਲੀ ਤੇ ਜੈਸਮੀਨ ਭਸੀਨ ਨਿਭਾ ਰਹੇ ਹਨ।

ਦਰਸ਼ਕਾਂ ਵੱਲੋਂ ਵਾਰਨਿੰਗ 2 ਦੇ ਐਕਸ਼ਨ ਡਰਾਮਾ ਟੀਜ਼ਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵਾਰਨਿੰਗ ਵਿੱਚ ਲੋਕਾਂ ਨੇ ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਨਿਭਾਏ ਗਏ ਕਿਰਦਾਰ ਪੰਮੇ ਨੂੰ ਬਹੁਤ ਪਸੰਦ ਕੀਤਾ ਸੀ। ਇਸ ਵਾਰ ਵੀ ਫੈਨਸ ਉਨ੍ਹਾਂ ਨੂੰ ਦੇਖਣ ਲਈ ਬੇਤਾਬ ਹਨ। ਟੀਜ਼ਰ ਤੋਂ ਜ਼ਾਹਿਰ ਹੈ ਕਿ ਇਸ ਵਾਰ ਹੋ ਜ਼ਿਆਦਾ ਐਕਸ਼ਨ ਦੇਖਣ ਨੂੰ ਮਿਲੇਗਾ। ਫ਼ਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।