WAR ON DRUGS : ਨ.ਸ਼ਿ.ਆਂ ਵਿਰੁੱਧ ਜੰਗ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਦੇਰ ਰਾਤ ਚੱਲਿਆ ਬੁਲਡੋਜ਼ਰ

25 ਫਰਵਰੀ 2025: ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ (ludhiana) ਤੋਂ ਸਾਹਮਣੇ ਆ ਰਹੀ ਹੈ, ਜਿਥੇ ਪੰਜਾਬ ਸਰਕਾਰ ਦੇ ਵਲੋਂ ਲਗਾਤਾਰ ਨਸ਼ਾ ਤਸਕਰੀ ਨੂੰ ਜਾ ਕਿਸੇ ਹੋਰ ਮੁੱਦਿਆਂ ਨੂੰ ਲੈ ਕੇ ਵੱਡੇ ਕਦਮ ਚੁੱਕੇ ਜਾ ਰਹੇ ਹਨ|ਉਥੇ ਹੀ ਦੱਸ ਦੇਈਏ ਕਿ ਬੀਤੀ ਰਾਤ ਨਸ਼ਿਆਂ ਵਿਰੁੱਧ ਜੰਗ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਦੇਰ ਰਾਤ ਇੱਕ ਡਰੱਗ ਮਾਫੀਆ ਦੇ ਘਰ ‘ਤੇ ਬੁਲਡੋਜ਼ਰ ਚਲਾਇਆ|

ਦੱਸ ਦੇਈਏ ਕਿ ਮਾਨ ਸਰਕਾਰ (maan sarkara) ਦਾ ਬੁਲਡੋਜ਼ਰ ਡਰੱਗ ਮਾਫੀਆ ਦੇ ਗੈਰ-ਕਾਨੂੰਨੀ ਨਿਰਮਾਣ ‘ਤੇ ਚੱਲਿਆ ਹੈ| ਇਹ ਬੁਲਡੋਜ਼ਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਡਰੱਗ ਮਾਫੀਆ ਸੋਨੂੰ ਦੇ ਘਰ ‘ਤੇ  ਚਲਾਇਆ ਗਿਆ ਹੈ।

ਜਾਣਕਾਰੀ ਮਿਲੀ ਹੈ ਕਿ ਸੋਨੂੰ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ (drugs) ਵਿੱਚ ਸ਼ਾਮਲ ਹੈ ਅਤੇ ਉਸਦੇ ਖਿਲਾਫ 6 ਐਫਆਈਆਰ ਦਰਜ ਹਨ।ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ (punjab sarkar) ਦੇ ਵਲੋਂ ਇਹ ਕਦਮ ਚੁੱਕਿਆ ਗਿਆ ਹੈ|

Read More: ਪਿੰਡਾਂ ਦਾ ਸਰਬ-ਪੱਖੀ ਵਿਕਾਸ ਕਰਵਾਉਣਾ ਪੰਚਾਇਤਾਂ ਦੇ ਮੋਢਿਆਂ ‘ਤੇ ਅਹਿਮ ਜ਼ਿੰਮੇਵਾਰੀ: ਵਿਧਾਇਕ ਕੁਲਵੰਤ ਸਿੰਘ

Scroll to Top