Manoj Naravane

ਜੰਗ ਕੋਈ ਰੋਮਾਂਟਿਕ ਬਾਲੀਵੁੱਡ ਫਿਲਮ ਨਹੀਂ ਹੈ: ਸਾਬਕਾ ਫੌਜ ਮੁਖੀ ਮਨੋਜ ਨਰਵਣੇ

ਪੁਣੇ, 12 ਮਈ 2025: ਭਾਰਤੀ ਫੌਜ ਦੇ ਸਾਬਕਾ ਮੁਖੀ, ਸੇਵਾਮੁਕਤ ਜਨਰਲ ਮਨੋਜ ਨਰਵਾਣੇ (Manoj Naravane) ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ (ceasefire) ‘ਤੇ ਸਵਾਲ ਉਠਾ ਰਹੇ ਹਨ ਅਤੇ ਪਾਕਿਸਤਾਨ ਵਿਰੁੱਧ ਪੂਰੇ ਪੱਧਰ ‘ਤੇ ਜੰਗ ਛੇੜਨ ਦੀ ਵਕਾਲਤ ਕਰ ਰਹੇ ਹਨ।

ਸਾਬਕਾ ਫੌਜ ਮੁਖੀ ਨੇ ਕਿਹਾ ਕਿ ਜੰਗ ਕੋਈ ਰੋਮਾਂਟਿਕ ਬਾਲੀਵੁੱਡ ਫਿਲਮ ਨਹੀਂ ਹੈ। ਐਤਵਾਰ ਨੂੰ ਪੁਣੇ ‘ਚ ਇੱਕ ਸਮਾਗਮ ‘ਚ ਬੋਲਦਿਆਂ ਮਨੋਜ ਨਰਵਾਣੇ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਜਿਹਾ ਕਰਨ ਦਾ ਹੁਕਮ ਦਿੱਤਾ ਜਾਂਦਾ, ਤਾਂ ਉਹ ਜ਼ਰੂਰ ਜੰਗ ਦੇ ਮੈਦਾਨ ‘ਚ ਜਾਂਦੇ ਪਰ ਕੂਟਨੀਤਕ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੁੰਦੀ।

ਜਨਰਲ ਨਰਵਾਣੇ (Manoj Naravane) ਨੇ ਕਿਹਾ ਕਿ ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ ਫੌਜੀ ਦੁਸ਼ਮਣੀ ਨੂੰ ਖਤਮ ਕਰਨਾ ਸਹੀ ਹੈ ਜਾਂ ਗਲਤ। ਉਨ੍ਹਾਂ ਕਿਹਾ, ‘ਜੇ ਤੁਸੀਂ ਤੱਥਾਂ ਅਤੇ ਅੰਕੜਿਆਂ ਨੂੰ ਦੇਖੋਗੇ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਨੁਕਸਾਨ ਬਹੁਤ ਜ਼ਿਆਦਾ ਜਾਂ ਅਸਹਿਣਯੋਗ ਹੋਣ ਤੋਂ ਪਹਿਲਾਂ ਇਹ ਫੈਸਲਾ ਲੈਣਾ ਸਮਝਦਾਰੀ ਹੈ।’ ਮੈਨੂੰ ਲੱਗਦਾ ਹੈ ਕਿ ਅਸੀਂ ਇਨ੍ਹਾਂ ਹਮਲਿਆਂ ਰਾਹੀਂ ਪਾਕਿਸਤਾਨ ਨੂੰ ਸਾਬਤ ਕਰ ਦਿੱਤਾ ਹੈ ਕਿ ਅਸੀਂ ਨਾ ਸਿਰਫ਼ ਉਨ੍ਹਾਂ ਦੇ ਅੱਤਵਾਦੀ ਢਾਂਚੇ ਨੂੰ ਸਗੋਂ ਉਨ੍ਹਾਂ ਦੇ ਹਵਾਈ ਅੱਡੇ ਨੂੰ ਵੀ ਉਨ੍ਹਾਂ ਦੇ ਖੇਤਰ ਦੇ ਅੰਦਰ ਹੀ ਨਿਸ਼ਾਨਾ ਬਣਾਇਆ ਹੈ, ਕਿ ਉਨ੍ਹਾਂ ਨੂੰ ਇਸਦੀ ਕੀਮਤ ਬਹੁਤ ਜ਼ਿਆਦਾ ਚੁਕਾਉਣੀ ਪਵੇਗੀ। ਇਹੀ ਗੱਲ ਉਨ੍ਹਾਂ ਨੂੰ ਮਜਬੂਰ ਕਰ ਰਹੀ ਸੀ ਅਤੇ ਅੰਤ ‘ਚ ਉਨ੍ਹਾਂ ਦੇ ਡੀਜੀਐਮਓ ਨੇ ਸਾਡੇ ਡੀਜੀਐਮਓ ਨੂੰ ਇਹ ਵਿਚਾਰ ਕਰਨ ਲਈ ਬੁਲਾਇਆ ਕਿ ਕੀ ਅਜਿਹੇ ਟਕਰਾਅ ਨੂੰ ਖਤਮ ਕਰਨਾ ਸੰਭਵ ਹੈ।

ਇੰਸਟੀਚਿਊਟ ਆਫ਼ ਕਾਸਟ ਅਕਾਊਂਟੈਂਟਸ ਆਫ਼ ਇੰਡੀਆ ਵੱਲੋਂ ਕਰਵਾਏ ਇੱਕ ਸਮਾਗਮ ‘ਚ ਬੋਲਦਿਆਂ, ਸਾਬਕਾ ਫੌਜ ਮੁਖੀ ਮਨੋਜ ਨਰਵਾਣੇ ਨੇ ਕਿਹਾ ਕਿ ਸਰਹੱਦੀ ਖੇਤਰਾਂ ‘ਚ ਰਹਿਣ ਵਾਲੇ ਲੋਕ ਲੜਾਈ ਕਾਰਨ ਸਦਮੇ ‘ਚ ਹਨ। ਖਾਸ ਕਰਕੇ ਬੱਚੇ, ਜੋ ਬੰਬਾਰੀ ਕਾਰਨ ਬੰਕਰਾਂ ‘ਚ ਰਾਤਾਂ ਬਿਤਾਉਣ ਲਈ ਮਜਬੂਰ ਹਨ।

ਨਰਵਾਣੇ ਨੇ ਕਿਹਾ ਕਿ ਯੁੱਧ ‘ਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਦਾ ਸਦਮਾ ਹੁਣ ਪੀੜ੍ਹੀਆਂ ਤੱਕ ਰਹੇਗਾ। PTSD (ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ) ਨਾਮਕ ਸਮੱਸਿਆ ਦੇ ਕਾਰਨ, ਪੀੜਤ 20 ਸਾਲਾਂ ਬਾਅਦ ਵੀ ਘਬਰਾਹਟ ਅਤੇ ਚਿੰਤਾ ਤੋਂ ਪੀੜਤ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਅਕਸਰ ਮਨੋਵਿਗਿਆਨੀ ਦੀ ਮੱਦਦ ਲੈਣੀ ਪੈਂਦੀ ਹੈ।

Read More: Airports Open: ਜੰਗਬੰਦੀ ਤੋਂ ਬਾਅਦ ਭਾਰਤ ‘ਚ 32 ਹਵਾਈ ਅੱਡੇ ਖੋਲ੍ਹੇ, ਟਿਕਟ ਬੁਕਿੰਗ ਸ਼ੁਰੂ

Scroll to Top