Waqt Bill

Waqt Bill: ਸੰਸਦ ਦੇ ਦੋਵਾਂ ਸਦਨਾਂ ‘ਚ ਅੱਜ ਪੇਸ਼ ਕੀਤੀ ਜਾਵੇਗੀ ਵਕਫ਼ ਕਮੇਟੀ ਬਾਰੇ ਜੇਪੀਸੀ ਰਿਪੋਰਟ

ਚੰਡੀਗੜ੍ਹ, 13 ਫਰਵਰੀ 2025: Waqt Bill News: ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ ਅੱਜ ਖਤਮ ਹੋ ਜਾਵੇਗਾ। ਇਸ ਸਮੇਂ ਦੌਰਾਨ ਵਕਫ਼ ਸੋਧ ਬਿੱਲ ਦੀ ਸਮੀਖਿਆ ਲਈ ਬਣਾਈ ਸੰਯੁਕਤ ਸੰਸਦੀ ਕਮੇਟੀ (JPC) ਦੁਆਰਾ ਤਿਆਰ ਕੀਤੀ ਗਈ ਰਿਪੋਰਟ ਸੰਸਦ ਦੇ ਦੋਵਾਂ ਸਦਨਾਂ ‘ਚ ਪੇਸ਼ ਕੀਤੀ ਜਾਵੇਗੀ। ਕਮੇਟੀ ਦੇ ਚੇਅਰਮੈਨ ਜਗਦੰਬਿਕਾ ਪਾਲ (Jagdambika Pal) ਬਿੱਲ ਨਾਲ ਸਬੰਧਤ ਰਿਪੋਰਟ ਅਤੇ ਸਬੂਤਾਂ ਦਾ ਰਿਕਾਰਡ ਸਦਨ ‘ਚ ਪੇਸ਼ ਕਰਨਗੇ।

ਲੋਕ ਸਭਾ ਦੀ ਕਾਰਵਾਈ ਸੂਚੀ ਦੇ ਅਨੁਸਾਰ, ਕਮੇਟੀ ਦੇ ਚੇਅਰਮੈਨ ਜਗਦੰਬਿਕਾ ਪਾਲ ਬਿੱਲ ਨਾਲ ਸਬੰਧਤ ਰਿਪੋਰਟ ਅਤੇ ਸਬੂਤਾਂ ਦਾ ਰਿਕਾਰਡ ਸਦਨ ਦੀ ਮੇਜ਼ ‘ਤੇ ਪੇਸ਼ ਕਰਨਗੇ। ਇਹ ਰਿਪੋਰਟ ਰਾਜ ਸਭਾ ਵਿੱਚ ਵੀ ਪੇਸ਼ ਕੀਤੀ ਜਾਵੇਗੀ।

ਭਾਜਪਾ ਸੰਸਦ ਮੈਂਬਰ ਅਤੇ ਵਕਫ਼ (ਸੋਧ) ਬਿੱਲ (Waqt Bill) ‘ਤੇ ਸਾਂਝੀ ਸੰਸਦੀ ਕਮੇਟੀ ਦੇ ਚੇਅਰਮੈਨ, ਜਗਦੰਬਿਕਾ ਪਾਲ ਨੇ ਕਿਹਾ, “ਅੱਜ ਲੋਕ ਸਭਾ ਸਪੀਕਰ ਦੁਆਰਾ ਜੇਪੀਸੀ ਅਤੇ ਵਕਫ਼ ਦੀ ਰਿਪੋਰਟ ਨੂੰ ਏਜੰਡੇ ‘ਤੇ ਰੱਖਿਆ ਗਿਆ ਹੈ, ਜਿਸਨੂੰ ਅਸੀਂ ਅੱਜ ਪੇਸ਼ ਕਰਨ ਜਾ ਰਹੇ ਹਾਂ।”

ਛੇ ਮਹੀਨੇ ਪਹਿਲਾਂ, ਜਦੋਂ ਸਰਕਾਰ ਨੇ ਇਸ ਬਿੱਲ ਵਿੱਚ ਸੋਧਾਂ ਲਿਆਂਦੀਆਂ ਸਨ, ਤਾਂ ਕੇਂਦਰੀ ਮੰਤਰੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਇਸ ਬਿੱਲ ‘ਤੇ ਵਿਸਥਾਰ ਨਾਲ ਚਰਚਾ ਕਰਨ ਦੀ ਅਪੀਲ ਕੀਤੀ ਸੀ। ਕਿਉਂਕਿ ਇਹ ਦੇਸ਼ ਦਾ ਇੱਕ ਭਖਦਾ ਮੁੱਦਾ ਹੈ… ਅੱਜ ਜੇਪੀਸੀ ਨੇ ਪਿਛਲੇ 6 ਮਹੀਨਿਆਂ ‘ਚ ਸਾਰੇ ਸੂਬਿਆਂ ‘ਚ ਕਈ ਮੀਟਿੰਗਾਂ ਅਤੇ ਦੌਰਿਆਂ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਹੈ…”

Read More: Waqf Amendment Bill: ਵਕਫ਼ ਸੋਧ ਬਿੱਲ ‘ਤੇ ਸੂਬਿਆਂ ਤੋਂ ਸੂਝਾਅ ਲਵੇਗੀ ਸੰਯੁਕਤ ਸੰਸਦੀ ਕਮੇਟੀ

Scroll to Top