Waqf Amendment Bill 2024

Waqf Bill: ਵਕਫ਼ ਸੋਧ ਬਿੱਲ 2024 ਦੇ ਖ਼ਿਲਾਫ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ, ਸੰਸਦ ‘ਚ ਵੀ ਗੂੰਜਿਆ ਮਾਮਲਾ

ਚੰਡੀਗੜ੍ਹ, 17 ਮਾਰਚ 2025: ਵਕਫ਼ (ਸੋਧ) ਬਿੱਲ 2024 (Waqf Amendment Bill 2024) ਦੇ ਖ਼ਿਲਾਫ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (AIMPLB) ਅੱਜ ਯਾਨੀ ਸੋਮਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ‘ਚ ਲੋਕ ਜੰਤਰ-ਮੰਤਰ ‘ਤੇ ਇਕੱਠੇ ਹੋਏ ਹਨ ਅਤੇ ਵਕਫ਼ (ਸੋਧ) ਬਿੱਲ 2024 ਦਾ ਵਿਰੋਧ ਕਰ ਰਹੇ ਹਨ।

ਇਸ ਦੌਰਾਨ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਪ੍ਰਧਾਨ ਖਾਲਿਦ ਸੈਫਉੱਲਾ ਨੇ ਕਿਹਾ ਕਿ ਨੇ ਕਿਹਾ ਕਿ ਸਾਡੀ ਲੜਾਈ ਸਿਰਫ਼ ਵਕਫ਼ ਨੂੰ ਬਚਾਉਣ ਲਈ ਨਹੀਂ ਹੈ, ਸਗੋਂ ਸੰਵਿਧਾਨ ਨੂੰ ਬਚਾਉਣ ਅਤੇ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਵੀ ਹੈ। ਅਸੀਂ ਇਹ ਲੜਾਈ ਲੰਬੇ ਸਮੇਂ ਤੱਕ ਲੜਾਂਗੇ ਅਤੇ ਸਾਰਿਆਂ ਨੂੰ ਨਿਆਂ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਜੇਕਰ ਕਾਨੂੰਨ ਜ਼ਬਰਦਸਤੀ ਪਾਸ ਕੀਤਾ ਜਾਂਦਾ ਹੈ, ਤਾਂ ਇਸਦਾ ਜਵਾਬ ਵੀ ਇਸੇ ਤਰ੍ਹਾਂ ਦਿੱਤਾ ਜਾਵੇਗਾ।

ਆਰਜੇਡੀ ਦੇ ਸੰਸਦ ਮੈਂਬਰ ਮਨੋਜ ਝਾਅ ਨੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐਮਪੀਐਲਬੀ) ਵੱਲੋਂ ਵਕਫ਼ ਸੋਧ ਬਿੱਲ 2024 (Waqf Amendment Bill 2024) ਦੇ ਵਿਰੋਧ ‘ਚ ਕੀਤੇ ਵਿਰੋਧ ਪ੍ਰਦਰਸ਼ਨ ‘ਤੇ ਕਿਹਾ, ‘ਵਕਫ਼ ਬਿੱਲ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਅਤੇ ਖਦਸ਼ੇ ਹਨ।’ ਜੇਪੀਸੀ ਨੇ ਪੂਰੀ ਚਰਚਾ ਨੂੰ ਬਹੁਤ ਸੀਮਤ ਦਾਇਰੇ ‘ਚ ਰੱਖਿਆ ਹੈ।

ਭਾਜਪਾ ਸੰਸਦ ਮੈਂਬਰ ਦਿਨੇਸ਼ ਸ਼ਰਮਾ ਨੇ ਵਕਫ਼ ਸੋਧ ਬਿੱਲ 2024 ਦੇ ਖਿਲਾਫ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (AIMPLB) ਦੇ ਵਿਰੋਧ ‘ਤੇ ਕਿਹਾ, ‘ਇਹ ਬੇਬੁਨਿਆਦ ਲੋਕ ਹਨ।’ ਉਨ੍ਹਾਂ ਨੂੰ ਨਾ ਤਾਂ ਜਨਤਾ ਦਾ ਸਮਰਥਨ ਹੈ ਅਤੇ ਨਾ ਹੀ ਮੁਸਲਿਮ ਭਾਈਚਾਰੇ ਦਾ। ਮੁਸਲਿਮ ਭਾਈਚਾਰਾ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਗਰੀਬਾਂ ਲਈ ਕੰਮ ਕਰ ਰਹੇ ਹਨ। ਜੇਕਰ ਵਕਫ਼ ਬੋਰਡ ‘ਚ ਸੋਧ ਕੀਤੀ ਜਾਂਦੀ ਹੈ ਤਾਂ ਸਭ ਤੋਂ ਵੱਧ ਲਾਭਪਾਤਰੀ ਪਸਮਾਂਦਾ ਮੁਸਲਮਾਨ, ਗਰੀਬ ਅਤੇ ਪਛੜੇ ਵਰਗ ਦੇ ਮੁਸਲਮਾਨ ਹੋਣਗੇ।

ਇਸ ਦੇ ਨਾਲ ਹੀ ਵਿਰੋਧ ਪ੍ਰਦਰਸ਼ਨ ‘ਚ ਪਹੁੰਚੇ ਏਆਈਐਮਆਈਐਮ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਕਿ ਇਹ ਬਿੱਲ ਗੈਰ-ਸੰਵਿਧਾਨਕ ਹੈ। ਓਵੈਸੀ ਨੇ ਕਿਹਾ ਕਿ ਇਹ ਬਿੱਲ ਵਕਫ਼ ਜਾਇਦਾਦਾਂ ਨੂੰ ਬਚਾਉਣ ਲਈ ਨਹੀਂ ਸਗੋਂ ਵਕਫ਼ ਜਾਇਦਾਦਾਂ ਨੂੰ ਖ਼ਤਮ ਕਰਨ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੀਅਤ ਚੰਗੀ ਨਹੀ, ਉਹ ਚਾਹੁੰਦੇ ਹਨ ਕਿ ਦੋਵਾਂ ਭਾਈਚਾਰਿਆਂ ਵਿਚਕਾਰ ਦੂਰੀ ਵਧੇ।

Read More: Waqt Bill: ਸੰਸਦ ਦੇ ਦੋਵਾਂ ਸਦਨਾਂ ‘ਚ ਅੱਜ ਪੇਸ਼ ਕੀਤੀ ਜਾਵੇਗੀ ਵਕਫ਼ ਕਮੇਟੀ ਬਾਰੇ ਜੇਪੀਸੀ ਰਿਪੋਰਟ

ਵਿਦੇਸ਼

Scroll to Top