ਚੰਡੀਗੜ੍ਹ, 02 ਅਪ੍ਰੈਲ 2025: PBKS ਬਨਾਮ LSG: ਪੰਜਾਬ ਕਿੰਗਜ਼ ਦੇ ਪ੍ਰਭਸਿਮਰਨ ਸਿੰਘ ਦੀ ਤੇਜ਼ ਬੱਲੇਬਾਜ਼ੀ ਦੇ ਦਮ ‘ਤੇ ਪੰਜਾਬ ਕਿੰਗਜ਼ ਨੇ ਲਖਨਊ ਸੁਪਰਜਾਇੰਟਸ (PBKS vs LSG) ਨੂੰ 8 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਪੰਜਾਬ ਨੇ ਮੰਗਲਵਾਰ ਨੂੰ ਏਕਾਨਾ ਸਟੇਡੀਅਮ ‘ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਪੰਜਾਬ ਨੇ ਤੇਜ਼ੀ ਨਾਲ 16.2 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ।
ਮੈਚ (PBKS vs LSG) ‘ਚ ਬੱਲੇਬਾਜ਼ੀ ‘ਚ ਪ੍ਰਭਸਿਮਰਨ ਸਿੰਘ ਨੇ 34 ਗੇਂਦਾਂ ‘ਚ 69 ਦੌੜਾਂ ਬਣਾਈਆਂ। ਕਪਤਾਨ ਸ਼੍ਰੇਅਸ ਅਈਅਰ ਨੇ 52 ਅਤੇ ਨੇਹਲ ਵਢੇਰਾ ਨੇ 43 ਦੌੜਾਂ ਬਣਾਈਆਂ। ਲਖਨਊ ਵੱਲੋਂ ਦਿਗਵੇਸ਼ ਰਾਠੀ ਨੇ 2 ਵਿਕਟਾਂ ਲਈਆਂ। ਨਿਕੋਲਸ ਪੂਰਨ ਨੇ 44 ਅਤੇ ਆਯੂਸ਼ ਬਡੋਨੀ ਨੇ 41 ਦੌੜਾਂ ਬਣਾਈਆਂ।
172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਜ਼ ਨੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨਾਲ ਤੇਜ਼ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਿਰਫ਼ 34 ਗੇਂਦਾਂ ‘ਚ 69 ਦੌੜਾਂ ਬਣਾਈਆਂ। ਪ੍ਰਭਸਿਮਰਨ ਦੀ ਪਾਰੀ ‘ਚ 9 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਪ੍ਰਭਸਿਮਰਨ ਨੇ ਕਪਤਾਨ ਸ਼੍ਰੇਅਸ ਅਈਅਰ ਨਾਲ ਦੂਜੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।
ਤੀਜੇ ਓਵਰ ‘ਚ ਪਹਿਲੀ ਵਿਕਟ ਗੁਆਉਣ ਤੋਂ ਬਾਅਦ ਪੰਜਾਬ ਦੇ ਕਪਤਾਨ ਸ਼੍ਰੇਅਸ ਨੇ ਪਾਰੀ ਦੀ ਕਮਾਨ ਸੰਭਾਲੀ। ਉਨ੍ਹਾਂ ਨੇ ਸਿਰਫ਼ 30 ਗੇਂਦਾਂ ‘ਚ 52 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦਿਵਾਈ। 11ਵੇਂ ਓਵਰ ‘ਚ ਬੱਲੇਬਾਜ਼ੀ ਕਰਨ ਆਏ ਵਢੇਰਾ ਨੇ ਤੇਜ਼ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 25 ਗੇਂਦਾਂ ‘ਚ 43 ਦੌੜਾਂ ਬਣਾਈਆਂ ਅਤੇ ਸ਼੍ਰੇਅਸ ਨਾਲ ਇੱਕ ਅਰਧ ਸੈਂਕੜਾ ਸਾਂਝੇਦਾਰੀ ਵੀ ਕੀਤੀ।ਅਰਸ਼ਦੀਪ ਸਿੰਘ ਨੇ ਪੰਜਾਬ ਨੂੰ ਪਹਿਲਾ ਵਿਕਟ ਦਿਵਾਇਆ। ਉਨ੍ਹਾਂ ਨੇ ਡੈਥ ਓਵਰਾਂ ‘ਚ 2 ਵਿਕਟਾਂ ਵੀ ਲਈਆਂ।
Read More: MI ਬਨਾਮ KKR: IPL 2025 ‘ਚ ਮੁੰਬਈ ਇੰਡੀਅਨਜ਼ ਦੀ ਪਹਿਲੀ ਜਿੱਤ, ਰਿਆਨ ਦੀ ਧਾਕੜ ਬੱਲੇਬਾਜ਼ੀ