Site icon TheUnmute.com

ਵੀਵੀਐਸ ਲਕਸ਼ਮਣ ਬਣ ਸਕਦੇ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ

VVS Laxman

ਚੰਡੀਗੜ੍ਹ 18 ਮਈ 2022: ਮਿਸਟਰ ਵੇਰੀ ਵੇਰੀ ਸਪੈਸ਼ਲ ਕਹੇ ਜਾਣ ਵਾਲੇ ਵੀਵੀਐਸ ਲਕਸ਼ਮਣ (VVS Laxman) ਨੂੰ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਬੀਸੀਸੀਆਈ ਆਉਣ ਵਾਲੇ ਮਹੀਨੇ ਵਿੱਚ ਹੋਣ ਵਾਲੇ ਦੋ ਦੌਰਿਆਂ ਲਈ ਦੋ ਵੱਖ-ਵੱਖ ਕੋਚਾਂ ਦੀ ਨਿਯੁਕਤੀ ਕਰਨ ਜਾ ਰਿਹਾ ਹੈ। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਟੈਸਟ ਟੀਮ ਨਾਲ ਇੰਗਲੈਂਡ ਜਾਣਾ ਹੈ ਅਤੇ ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਟੀਮ ਟੀ-20 ਸੀਰੀਜ਼ ਖੇਡਣ ਲਈ ਭਾਰਤ ਆ ਰਹੀ ਹੈ। ਅਜਿਹੇ ‘ਚ ਦ੍ਰਾਵਿੜ ਟੈਸਟ ਟੀਮ ਦੇ ਕੋਚ ਹੋਣਗੇ। ਜਦਕਿ ਲਕਸ਼ਮਣ ਦੱਖਣੀ ਅਫਰੀਕਾ ਅਤੇ ਆਇਰਲੈਂਡ ਖਿਲਾਫ ਯੂਥ ਬ੍ਰਿਗੇਡ ਦੀ ਕੋਚਿੰਗ ਕਰਨਗੇ।

ਤੁਹਾਨੂੰ ਦੱਸ ਦਈਏ ਕਿ ਟੀਮ ਇੰਡੀਆ ਨੂੰ ਆਉਣ ਵਾਲੇ ਦੋ ਮਹੀਨਿਆਂ ‘ਚ ਦੋ ਅਹਿਮ ਸੀਰੀਜ਼ ਖੇਡਣੀਆਂ ਹਨ। ਇੱਕ ਟੈਸਟ ਇੰਗਲੈਂਡ ਵਿੱਚ ਅਤੇ ਟੀ-20 ਅੰਤਰਰਾਸ਼ਟਰੀ ਘਰੇਲੂ ਮੈਦਾਨਾਂ ‘ਚ ਖੇਡੇਗੀ | ਇਨ੍ਹਾਂ ਦੋਵਾਂ ਸੀਰੀਜ਼ ਲਈ ਦੋ ਵੱਖ-ਵੱਖ ਟੀਮਾਂ ਦਾ ਐਲਾਨ ਕੀਤਾ ਜਾਣਾ ਹੈ। ਅਜਿਹੇ ‘ਚ ਇਨ੍ਹਾਂ ਟੀਮਾਂ ਦੇ ਨਾਲ ਵੱਖਰਾ ਕੋਚਿੰਗ ਸਟਾਫ ਵੀ ਹੋਵੇਗਾ।

ਇਨਸਾਈਡ ਸਪੋਰਟ ਦੇ ਅਨੁਸਾਰ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਬਰਮਿੰਘਮ ਟੈਸਟ ਤੋਂ ਪਹਿਲਾਂ ਸਾਨੂੰ 24 ਜੂਨ ਤੋਂ ਲੈਸਟਰਸ਼ਾਇਰ ਦੇ ਖਿਲਾਫ ਅਭਿਆਸ ਮੈਚ ਵੀ ਖੇਡਣਾ ਹੈ। ਰਾਹੁਲ ਦ੍ਰਾਵਿੜ 15-16 ਜੂਨ ਨੂੰ ਟੀਮ ਨਾਲ ਰਵਾਨਾ ਹੋਣਗੇ। ਅਜਿਹੇ ‘ਚ ਅਸੀਂ ਵੀਵੀਐਸ ਲਕਸ਼ਮਣ (VVS Laxman) ਨੂੰ ਅਫਰੀਕਾ ਅਤੇ ਆਇਰਲੈਂਡ ਖਿਲਾਫ ਟੀਮ ਦਾ ਕੋਚ ਬਣਾਉਣ ਲਈ ਕਹਾਂਗੇ।

ਇੱਕ ਹਫ਼ਤੇ ਵਿੱਚ ਟੀਮ ਦਾ ਐਲਾਨ ਹੋ ਸਕਦਾ ਹੈ

ਚੋਣਕਾਰ ਇੱਕ ਹਫ਼ਤੇ ਵਿੱਚ ਟੀਮ ਇੰਡੀਆ ਦਾ ਐਲਾਨ ਕਰ ਸਕਦੇ ਹਨ। ਟੈਸਟ ਟੀਮ ‘ਚ ਰੈਗੂਲਰ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ, ਜਦਕਿ ਆਈਪੀਐੱਲ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨੂੰ ਟੀ-20 ਟੀਮ ‘ਚ ਮੌਕਾ ਮਿਲ ਸਕਦਾ ਹੈ।

Exit mobile version