ਚੰਡੀਗੜ੍ਹ, 1 ਜੂਨ 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਸੱਤਵੇਂ ਪੜਾਅ ਲਈ ਵੋਟਿੰਗ ਦਾ ਸਮਾਂ ਸਮਾਪਤ ਹੋ ਗਿਆ ਹੈ। ਇਸ ਦੇ ਨਾਲ ਹੀ ਆਮ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਪੂਰੀ ਹੋ ਗਈ। ਅੱਜ ਸੱਤਵੇਂ ਪੜਾਅ ਲਈ ਅੱਠ ਸੂਬਿਆਂ ਦੀਆਂ 57 ਸੀਟਾਂ ‘ਤੇ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਹੁਣ 4 ਜੂਨ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ |
ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ‘ਚ ਸ਼ਾਮ 5 ਵਜੇ ਤੱਕ 58.34 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਵੋਟਿੰਗ ਬੰਗਾਲ ਵਿੱਚ ਹੋਈ ਅਤੇ ਸਭ ਤੋਂ ਘੱਟ ਬਿਹਾਰ ਵਿੱਚ ਹੋਈ । ਇਨ੍ਹਾਂ ਚੋਣਾਂ ‘ਚ 8360 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋ ਗਈ ਹੈ |
Lok Sabha Elections 2024: ਸ਼ਾਮ 5 ਵਜੇ ਤੱਕ ਕਿੱਥੇ ਅਤੇ ਕਿੰਨੀ ਵੋਟਿੰਗ ?
ਪੰਜਾਬ: 55.20 ਫੀਸਦੀ
ਬਿਹਾਰ: 48.86 ਫੀਸਦੀ
ਚੰਡੀਗੜ੍ਹ: 62.80 ਫੀਸਦੀ
ਹਿਮਾਚਲ ਪ੍ਰਦੇਸ਼: 66.56 ਫੀਸਦੀ
ਝਾਰਖੰਡ: 67.95 ਫੀਸਦੀ
ਉੜੀਸਾ: 62.46 ਫੀਸਦੀ
ਉੱਤਰ ਪ੍ਰਦੇਸ਼: 54.00 ਫੀਸਦੀ
ਪੱਛਮੀ ਬੰਗਾਲ: 69.89 ਫੀਸਦੀ