Sahibzada Ajit Singh Nagar

ਪੰਜਾਬ ‘ਚ ਲੋਕ ਸਭਾ ਸੀਟਾਂ ਲਈ ਵੋਟਿੰਗ ਦਾ ਸਮਾਂ ਸਮਾਪਤ, ਹੁਣ ਲਾਈਨਾਂ ‘ਚ ਖੜ੍ਹੇ ਲੋਕ ਹੀ ਪਾ ਸਕਣਗੇ ਵੋਟ

ਚੰਡੀਗੜ੍ਹ, 1 ਜੂਨ 2024: ਪੰਜਾਬ  (Punjab) ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਹੁਣ ਲਾਈਨਾਂ ‘ਚ ਖੜ੍ਹੇ ਲੋਕ ਹੀ ਵੋਟ ਪਾ ਸਕਣਗੇ। ਸ਼ਾਮ 5 ਵਜੇ ਤੱਕ 55.20 ਫੀਸਦੀ ਵੋਟਿੰਗ ਹੋਈ। ਪੰਜਾਬ ‘ਚ ਅੱਤ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ‘ਚ ਵੋਟਰਾਂ ਨੇ ਘਰਾਂ ਤੋਂ ਬਾਹਰ ਆ ਕੇ ਵੋਟ ਪਾਈ।

ਸ਼ਾਮ 5 ਵਜੇ ਤੱਕ 13 ਲੋਕ ਸਭਾ ਸੀਟਾਂ ‘ਤੇ ਕਿੰਨੀ ਵੋਟਿੰਗ ਹੋਈ: –

ਫ਼ਿਰੋਜ਼ਪੁਰ: 57.68 ਫੀਸਦੀ
ਗੁਰਦਾਸਪੁਰ: 58.34 ਫੀਸਦੀ
ਹੁਸ਼ਿਆਰਪੁਰ: 52.39 ਫੀਸਦੀ
ਜਲੰਧਰ: 53.66 ਫੀਸਦੀ
ਖਡੂਰ ਸਾਹਿਬ: 55.90 ਫੀਸਦੀ
ਲੁਧਿਆਣਾ: 52.22 ਫੀਸਦੀ
ਪਟਿਆਲਾ: 58.18 ਫੀਸਦੀ
ਸੰਗਰੂਰ: 57.21 ਫੀਸਦੀ
ਅੰਮ੍ਰਿਤਸਰ : 48.55 ਫੀਸਦੀ
ਆਨੰਦਪੁਰ ਸਾਹਿਬ: 55.02 ਫੀਸਦੀ
ਬਠਿੰਡਾ: 59.25 ਫੀਸਦੀ
ਫਰੀਦਕੋਟ: 54.38 ਫੀਸਦੀ
ਫਤਹਿਗੜ੍ਹ ਸਾਹਿਬ: 54.55 ਫੀਸਦੀ

ਲੁਧਿਆਣਾ ‘ਚ ਵੀ ਪੋਲਿੰਗ ਬੂਥ ‘ਤੇ ਹੰਗਾਮਾ ਹੋਇਆ, ਕਾਂਗਰਸੀ ਪੋਲਿੰਗ ਏਜੰਟ ਨੇ ਦੋਸ਼ ਲਾਇਆ ਕਿ ‘ਆਪ’ ਉਮੀਦਵਾਰ ਪਰਾਸ਼ਰ ਪੱਪੀ ਨੇ ਆਪਣੇ ਸਮਰਥਕਾਂ ਨਾਲ ਉਸ ਨੂੰ ਘੇਰਿਆ। ਇਸ ’ਤੇ ਕਾਂਗਰਸ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਉਹ ਪਰਾਸ਼ਰ ਦੇ ਘਰ ਚਲਾ ਗਏ । ਇਸਦੇ ਨਾਲ ਹੀ ਪੰਜਾਬ ਦੀਆਂ ਕਈ ਥਾਵਾਂ ਤੇ ਸਿਆਸੀ ਪਾਰਟੀਆਂ ਦੇ ਵਰਕਰਾਂ ਵਿਚਾਲੇ ਬਹਿਸ ਦੀ ਘਟਨਾਵਾਂ ਸਾਹਮਣੇ ਆਈਆਂ |

Scroll to Top