Mizoram

ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਸਮਾਪਤ, ਮੁੱਖ ਮੰਤਰੀ ਜ਼ੋਰਮਥੰਗਾ ਨਹੀਂ ਪਾ ਸਕੇ ਵੋਟ

ਚੰਡੀਗੜ੍ਹ, 07 ਨਵੰਬਰ, 2023: ਮਿਜ਼ੋਰਮ (Mizoram) ਦੀਆਂ 40 ਵਿਧਾਨ ਸਭਾ ਸੀਟਾਂ ਲਈ ਮੰਗਲਵਾਰ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਸਮਾਪਤ ਹੋ ਗਈਆਂ । ਹੁਣ ਸਿਰਫ਼ ਉਹੀ ਲੋਕ ਵੋਟ ਪਾ ਸਕਦੇ ਹਨ, ਜੋ ਪੋਲਿੰਗ ਬੂਥ ਦੇ ਅੰਦਰ ਆਏ ਸਨ। ਸ਼ਾਮ 4 ਵਜੇ ਤੱਕ ਸੂਬੇ ‘ਚ 69.87 ਫੀਸਦੀ ਵੋਟਿੰਗ ਹੋ ਚੁੱਕੀ ਹੈ, ਸ਼ਾਮ 5 ਵਜੇ ਤੱਕ 77.04% ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਰਾਜਧਾਨੀ ਆਈਜ਼ੌਲ ਵਿੱਚ ਹੁਣ ਤੱਕ 47.55% ਵੋਟਿੰਗ ਹੋ ਚੁੱਕੀ ਹੈ। ਸੇਰਛਿੱਪ ਵਿੱਚ ਸਭ ਤੋਂ ਵੱਧ 60.37% ਮਤਦਾਨ ਹੋਇਆ ਹੈ ।

ਰਾਜਪਾਲ ਹਰੀ ਬਾਬੂ ਕੰਭਮਪਤੀ ਨੇ ਆਈਜ਼ੌਲ ਦੱਖਣ ਵਿੱਚ ਸਵੇਰੇ 8:15 ਵਜੇ ਵੋਟ ਪਾਈ। ਮੁੱਖ ਮੰਤਰੀ ਜ਼ੋਰਮਥੰਗਾ ਸਵੇਰੇ 7 ਵਜੇ ਦੇ ਕਰੀਬ ਆਪਣੀ ਵੋਟ ਪਾਉਣ ਆਏ ਸਨ ਪਰ ਈਵੀਐਮ ਮਸ਼ੀਨ ਵਿੱਚ ਖ਼ਰਾਬੀ ਕਾਰਨ ਵਾਪਸ ਪਰਤ ਗਏ। ਉਹ ਚਾਰ ਘੰਟੇ ਬਾਅਦ ਪਰਤਿਆ ਅਤੇ ਆਪਣੀ ਵੋਟ ਪਾਈ। ਇਸ ਦੇ ਨਾਲ ਹੀ ਮਿਜ਼ੋਰਮ (Mizoram) ਕਾਂਗਰਸ ਦੇ ਪ੍ਰਧਾਨ ਲਾਲ ਸਾਵਤਾ ਨੇ ਦਾਅਵਾ ਕੀਤਾ ਕਿ ਅਸੀਂ ਮਿਜ਼ੋਰਮ ‘ਚ ਪੂਰੇ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੇ ਹਾਂ।

Scroll to Top