ਚੰਡੀਗੜ੍ਹ, 25 ਨਵੰਬਰ 2023: ਰਾਜਸਥਾਨ (Rajasthan) ਦੀਆਂ 199 ਵਿਧਾਨ ਸਭਾ ਸੀਟਾਂ ‘ਤੇ ਸ਼ਨੀਵਾਰ (25 ਨਵੰਬਰ) ਨੂੰ ਸ਼ਾਮ 6 ਵਜੇ ਵੋਟਿੰਗ ਖਤਮ ਹੋ ਗਈ। ਕੁਝ ਬੂਥਾਂ ‘ਤੇ ਵੋਟਿੰਗ ਅਜੇ ਵੀ ਜਾਰੀ ਹੈ। ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਅਨੁਸਾਰ ਸ਼ਾਮ 5 ਵਜੇ ਤੱਕ ਰਾਜ ਵਿੱਚ 68.24 ਫੀਸਦੀ ਵੋਟਿੰਗ ਹੋਈ। ਕਈ ਥਾਵਾਂ ‘ਤੇ ਝੜਪਾਂ ਅਤੇ ਹੰਗਾਮਾ ਹੋਇਆ। ਬੂਥ ‘ਤੇ ਕਬਜ਼ਾ ਕਰ ਲਿਆ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।
ਭਰਤਪੁਰ ਜ਼ਿਲ੍ਹੇ ਦੇ ਕਾਮਾਂ ਅਤੇ ਨਗਰ ਵਿਧਾਨ ਸਭਾ ਹਲਕਿਆਂ ਵਿੱਚ ਝਗੜਾ ਹੋਇਆ। ਵਿਧਾਨ ਸਭਾ ਹਲਕੇ ਦੇ ਪਿੰਡ ਸੁਕੇਤ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੂਥ ’ਤੇ ਹੰਗਾਮਾ ਹੋ ਗਿਆ। ਇੱਥੇ ਲਤੀਫ ਨਾਂ ਦਾ ਵਿਅਕਤੀ ਕੰਧ ਟੱਪ ਕੇ ਬੂਥ ਅੰਦਰ ਦਾਖਲ ਹੋ ਗਿਆ ਅਤੇ ਕਾਂਗਰਸੀ ਵਰਕਰਾਂ ਨਾਲ ਝਗੜਾ ਕਰਨ ਲੱਗਾ। ਉਸ ਨੇ VVPAT ਦੀ ਭੰਨਤੋੜ ਕੀਤੀ। ਲਤੀਫ ਦੇ ਕੁਝ ਸਾਥੀ ਪਹਿਲਾਂ ਹੀ ਪੋਲਿੰਗ ਬੂਥ ਦੇ ਅੰਦਰ ਮੌਜੂਦ ਸਨ। ਹੰਗਾਮੇ ਕਾਰਨ ਕਰੀਬ 30 ਮਿੰਟ ਤੱਕ ਵੋਟਿੰਗ ਬੰਦ ਰਹੀ।