Lok Sabha elections

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟਿੰਗ ਸਮਾਪਤ, ਜਾਣੋ ਸ਼ਾਮ 5 ਵਜੇ ਤੱਕ ਕਿੰਨੀ ਵੋਟਿੰਗ ਹੋਈ ?

ਚੰਡੀਗੜ੍ਹ, 7 ਮਈ 2024: ਲੋਕ ਸਭਾ ਚੋਣਾਂ (Lok Sabha elections) ਦੇ ਤੀਜੇ ਪੜਾਅ ‘ਚ 11 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 93 ਸੀਟਾਂ ‘ਤੇ ਵੋਟਿੰਗ ਸਮਾਪਤ ਹੋ ਚੁੱਕੀ । ਅੱਜ ਗੁਜਰਾਤ ਦੀਆਂ 25, ਉੱਤਰ ਪ੍ਰਦੇਸ਼ ਦੀਆਂ 10, ਮਹਾਰਾਸ਼ਟਰ ਦੀਆਂ 11 ਅਤੇ ਕਰਨਾਟਕ ਦੀਆਂ 14 ਸੀਟਾਂ ਸਮੇਤ ਕੁੱਲ 93 ਸੀਟਾਂ ‘ਤੇ ਵੋਟਿੰਗ ਹੋਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਨਿਸ਼ਾਨ ਹਾਇਰ ਸੈਕੰਡਰੀ ਸਕੂਲ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ।

5 ਵਜੇ ਤੱਕ ਵੋਟਿੰਗ ਦੇ ਅੰਕੜੇ ਇਸ ਤਰ੍ਹਾਂ ਹਨ:-

ਅਸਾਮ: 74.86 ਫੀਸਦੀ
ਬਿਹਾਰ: 56.01 ਫੀਸਦੀ
ਛੱਤੀਸਗੜ੍ਹ: 66.87 ਫੀਸਦੀ
ਦਾਦਰਾ ਨਗਰ ਹਵੇਲੀ : 65.23 ਫੀਸਦੀ
ਗੋਆ: 72.52 ਫੀਸਦੀ
ਗੁਜਰਾਤ: 55.22 ਫੀਸਦੀ
ਕਰਨਾਟਕ : 66.05 ਫੀਸਦੀ
ਮੱਧ ਪ੍ਰਦੇਸ਼: 62.28 ਫੀਸਦੀ
ਮਹਾਰਾਸ਼ਟਰ : 53.40 ਫੀਸਦੀ
ਉੱਤਰ ਪ੍ਰਦੇਸ਼: 55.13 ਫੀਸਦੀ
ਪੱਛਮੀ ਬੰਗਾਲ: 79.93 ਫੀਸਦੀ

Scroll to Top