July 4, 2024 3:52 pm
Lok Sabha Elections 2024

ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ਦੀ ਵੋਟਿੰਗ ਸਮਾਪਤ, ਜਾਣੋ ਕਿਹੜੇ ਸੂਬੇ ‘ਚ 5 ਵਜੇ ਤੱਕ ਕਿੰਨੀ ਹੋਈ ਵੋਟਿੰਗ

ਚੰਡੀਗੜ੍ਹ, 25 ਮਈ, 2024: ਲੋਕ ਸਭਾ ਚੋਣਾਂ 2024 ਦੇ ਪੰਜ ਪੜਾਅ ਪੂਰੇ ਹੋ ਚੁੱਕੇ ਹਨ। ਅੱਜ ਛੇਵੇਂ ਪੜਾਅ ਦੀ ਵੋਟਿੰਗ ਵੀ ਸਮਾਪਤ ਹੋ ਗਈ ਹੈ। ਅੱਠ ਸੂਬਿਆਂ ਵਿੱਚ ਵੋਟਿੰਗ ਹੋਈ। ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਈ । ਇਸ ਪੜਾਅ ਵਿੱਚ ਕੁੱਲ 11.13 ਕਰੋੜ ਤੋਂ ਵੱਧ ਵੋਟਰਾਂ ਨੇ 889 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

5 ਵਜੇ ਤੱਕ ਕਿੰਨੀ ਹੋਈ ਵੋਟਿੰਗ:-

ਬਿਹਾਰ: 52.80 ਫੀਸਦੀ
ਹਰਿਆਣਾ: 58.15 ਫੀਸਦੀ
ਜੰਮੂ ਅਤੇ ਕਸ਼ਮੀਰ: 51.97 ਫੀਸਦੀ
ਝਾਰਖੰਡ: 62.39 ਫੀਸਦੀ
ਦਿੱਲੀ: 54.37 ਫੀਸਦੀ
ਉੜੀਸਾ: 59.92 ਫੀਸਦੀ
ਉੱਤਰ ਪ੍ਰਦੇਸ਼: 54.02 ਫੀਸਦੀ
ਪੱਛਮੀ ਬੰਗਾਲ: 78.19 ਫੀਸਦੀ