ਚੰਡੀਗੜ੍ਹ, 13 ਮਈ 2024: ਸੱਤ ਪੜਾਵਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੌਥੇ ਪੜਾਅ ਵਿੱਚ 13 ਮਈ ਨੂੰ 10 ਸੂਬਿਆਂ ਦੀਆਂ 96 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ਵਿੱਚ 1717 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਵਿੱਚ ਪੰਜ ਕੇਂਦਰੀ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ, ਦੋ ਕ੍ਰਿਕਟਰ ਅਤੇ ਇੱਕ ਅਦਾਕਾਰ ਵੀ ਸ਼ਾਮਲ ਹਨ।
ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ‘ਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਉੱਤਰ ਪ੍ਰਦੇਸ਼ ‘ਚ 13 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸੇ ਤਰ੍ਹਾਂ ਤੇਲੰਗਾਨਾ ਦੀਆਂ 17, ਮਹਾਰਾਸ਼ਟਰ ਦੀਆਂ 11, ਮੱਧ ਪ੍ਰਦੇਸ਼ ਦੀਆਂ 8, ਪੱਛਮੀ ਬੰਗਾਲ ਦੀਆਂ 8, ਬਿਹਾਰ ਦੀਆਂ ਪੰਜ, ਝਾਰਖੰਡ ਅਤੇ ਉੜੀਸਾ ਦੀਆਂ 4-4 ਅਤੇ ਜੰਮੂ-ਕਸ਼ਮੀਰ ਦੀ ਇਕ ਸੀਟ ‘ਤੇ ਵੋਟਿੰਗ ਹੋ ਰਹੀ ਹੈ।
ਬਿਹਾਰ ਅਤੇ ਬੰਗਾਲ ਦੇ ਪੋਲਿੰਗ ਸਟੇਸ਼ਨਾਂ ‘ਤੇ ਸਵੇਰ ਤੋਂ ਹੀ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਸਵੇਰੇ 11 ਵਜੇ ਤੱਕ ਜਾਣੋ ਕਿਸ ਸੂਬੇ ਵਿੱਚ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ ਹੈ।
ਆਂਧਰਾ ਪ੍ਰਦੇਸ਼: 23.10 ਫੀਸਦੀ
ਉੱਤਰ ਪ੍ਰਦੇਸ਼: 27.12 ਫੀਸਦੀ
ਉੜੀਸਾ: 23.28 ਫੀਸਦੀ
ਜੰਮੂ ਕਸ਼ਮੀਰ: 14.94 ਫੀਸਦੀ
ਝਾਰਖੰਡ: 27.40 ਫੀਸਦੀ
ਤੇਲੰਗਾਨਾ: 24.31 ਫੀਸਦੀ
ਪੱਛਮੀ ਬੰਗਾਲ: 32.78 ਫੀਸਦੀ
ਬਿਹਾਰ: 22.54 ਫੀਸਦੀ
ਮੱਧ ਪ੍ਰਦੇਸ਼: 32.38 ਫੀਸਦੀ
ਮਹਾਰਾਸ਼ਟਰ: 17.51 ਫੀਸਦੀ