ਚੰਡੀਗੜ੍ਹ , 22 ਅਗਸਤ, 2021: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 8.00 ਵਜੇ ਸ਼ੁਰੂ ਹੋ ਗਈ।
ਕੁੱਲ 46 ਸੀਟਾਂ ਲਈ 312 ਉਮੀਦਵਾਰ ਮੈਦਾਨ ਵਿਚ ਹਨ । ਇਹਨਾਂ ਚੋਣਾਂ ਵਿਚ 3 ਲੱਖ 45 ਹਜ਼ਾਰ ਵੋਟਰ ਹਨ। 556 ਬੂਥ ਬਣਾਏ ਗਏ ਹਨਜਿਹਨਾਂ ਵਿਚ 59 ਅਤਿ ਸੰਵੇਦਨਸ਼ੀਲ ਤੇ 151 ਸੰਵੇਦਨਸ਼ੀਲਐਲਾਨੇ ਗਏ ਹਨ। ਚੋਣਾਂ ਲਈ ਸਪੈਸ਼ਨ ਮਾਈਕਰੋ ਆਬਜ਼ਰਵਰ ਤੇ ਆਬਜ਼ਰਵਰ ਲਗਾਏ ਗਏ ਹਨ। ਸੁਰੱਖਿਆ ਪ੍ਰਬੰਧ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਬਣਾਏ ਗਏ 546 ਮਤਦਾਨ ਕੇਂਦਰਾਂ ‘ਤੇ ਵੋਟਾਂ ਪਾਈਆਂ ਜਾਣਗੀਆਂ। ਚੋਣ ਮੈਦਾਨ ‘ਚ 132 ਨਿਰਦਲ ਉਮੀਦਵਾਰਾਂ ਸਮੇਤ ਕੁੱਲ 312 ਉਮੀਦਵਾਰ ਹਨ।
ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੋਵੇਗੀ। ਚੋਣਾਂ ‘ਚ 3.42 ਲੱਖ ਸਿੱਖ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ । ਜੇਕਰ DSGMC ਚੋਣਾਂ ‘ਚ ਮੁਕਾਬਲਾ ਇੱਸ ਵਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਰਨਾ ਭਰਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਨਜਿੰਦਰ ਸਿੰਘ ਸਿਰਸਾ ਦੀ ਪਾਰਟੀ ਦੇ ਵਿਚਕਾਰ ਹੈ। ਚੋਣ ਪ੍ਰਚਾਰ ਦੌਰਾਨ ਦੋਵੇਂ ਹੀ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ।
ਜੇਕਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾ ਚੋਣ ਬੂਥਾਂ ਉੱਪਰ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਹੋਏ ਹਨ। ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਨਾਜ਼ੁਕ ਮੰਨੇ ਜਾਂਦੇ ਚੋਣ ਬੂਥਾਂ ’ਤੇ ਦੌਰੇ ਕਰਨ ਬਾਰੇ ਦੱਸਿਆ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਪਹਿਲੀ ਵਾਰ 1974 ‘ਚ ਵੋਟਾਂ ਪਈਆਂ ਸਨ।