Delhi Assembly Elections

Delhi Election Voting: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ, ਚੋਣ ਮੈਦਾਨ ‘ਚ 699 ਉਮੀਦਵਾਰ

ਚੰਡੀਗੜ੍ਹ, 05 ਫਰਵਰੀ 2025: Delhi Assembly Elections: ਦਿੱਲੀ ਵਿਧਾਨ ਸਭਾ ਚੋਣਾਂ 2025 (Delhi Vidhan Sabha Chunav 2025 Voting) ਲਈ ਅੱਜ ਰਾਜਧਾਨੀ ‘ਚ ਵੋਟਿੰਗ ਹੋਣ ਜਾ ਰਹੀ ਹੈ, 1.56 ਕਰੋੜ ਤੋਂ ਵੱਧ ਵੋਟਰ 70 ਸੀਟਾਂ ‘ਤੇ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ‘ਆਪ’ ਤੀਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਭਾਜਪਾ ਅਤੇ ਕਾਂਗਰਸ ਆਪਣੀ ਸਥਿਤੀ ਮਜ਼ਬੂਤ ​​ਕਰਨ ਲਈ ਮੈਦਾਨ ‘ਚ ਹਨ। ਪੋਲਿੰਗ ਬੂਥ ਦੇ ਬਾਹਰ ਵੋਟਰਾਂ ਦੀ ਲੰਮੀਆਂ ਕਤਾਰਾਂ ਲੱਗੀਆਂ ਹਨ |

ਵੋਟਿੰਗ (Delhi Election Voting) ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ, ਜਿਸ ‘ਚ ਅਰਧ ਸੈਨਿਕ ਬਲਾਂ ਦੀਆਂ 220 ਕੰਪਨੀਆਂ, 35,626 ਪੁਲਿਸ ਕਰਮਚਾਰੀ ਅਤੇ 19,000 ਹੋਮ ਗਾਰਡ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। 3,000 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਡਰੋਨ ਨਿਗਰਾਨੀ ਹੋਵੇਗੀ ਅਤੇ ਕਤਾਰ ਪ੍ਰਬੰਧਨ ਲਈ QMS ਐਪ ਲਾਂਚ ਕੀਤੀ ਗਈ ਹੈ।

6,980 ਵੋਟਰ ਪਹਿਲਾਂ ਹੀ ‘ਘਰ ਸੇ ਮਤਦਾਨ’ ਸਕੀਮ ਤਹਿਤ ਆਪਣੀ ਵੋਟ ਪਾ ਚੁੱਕੇ ਹਨ। ਚੋਣ ਪ੍ਰਚਾਰ ਦੌਰਾਨ, ‘ਆਪ’ ਨੇ ਮੁਫ਼ਤ ਸਹੂਲਤਾਂ ‘ਤੇ ਜ਼ੋਰ ਦਿੱਤਾ, ਭਾਜਪਾ ਨੇ ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ਉਠਾਏ, ਜਦੋਂ ਕਿ ਕਾਂਗਰਸ ਨੇ ਬੇਰੁਜ਼ਗਾਰੀ ਭੱਤੇ ਦਾ ਵਾਅਦਾ ਕੀਤਾ। 8 ਫਰਵਰੀ ਨੂੰ ਆਉਣ ਵਾਲੇ ਨਤੀਜੇ ਦੱਸਣਗੇ ਕਿ ਕੀ ‘ਆਪ’ ਦਿੱਲੀ ਵਿੱਚ ਸੱਤਾ ਬਰਕਰਾਰ ਰੱਖੇਗੀ ਜਾਂ ਕੋਈ ਬਦਲਾਅ ਆਵੇਗਾ।

‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਪਰਵੇਸ਼ ਵਰਮਾ ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਦੇ ਵਿਰੁੱਧ ਚੋਣ ਲੜ ਰਹੇ ਹਨ। ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਤੋਂ ਭਾਜਪਾ ਦੇ ਰਮੇਸ਼ ਬਿਧੂਰੀ ਅਤੇ ਕਾਂਗਰਸ ਦੀ ਅਲਕਾ ਲਾਂਬਾ ਦੇ ਖਿਲਾਫ ਚੋਣ ਲੜ ਰਹੇ ਹਨ।

Read More: Delhi Election: ਭਲਕੇ ਹੋਵੇਗੀ ਦਿੱਲੀ ਵਿਧਾਨ ਸਭਾ ਚੋਣਾਂ, 70 ਸੀਟਾਂ ‘ਤੇ ਹੋ ਰਹੀ ਵੋਟਿੰਗ

Scroll to Top