Tripura

ਤ੍ਰਿਪੁਰਾ ‘ਚ ਵਿਧਾਨ ਸਭਾ ਦੀਆਂ 60 ਸੀਟਾਂ ‘ਤੇ ਵੋਟਿੰਗ ਸਮਾਪਤ, 259 ਉਮੀਦਵਾਰਾਂ ਦੀ ਕਿਸਮਤ EVM ‘ਚ ਬੰਦ

ਚੰਡੀਗੜ੍ਹ, 16 ਫਰਵਰੀ 2023: ਤ੍ਰਿਪੁਰਾ (Tripura) ‘ਚ ਵਿਧਾਨ ਸਭਾ ਦੀਆਂ 60 ਸੀਟਾਂ ‘ਤੇ ਵੋਟਿੰਗ ਵਜੇ ਸਮਾਪਤ ਹੋ ਗਈ ਹੈ। ਸਵੇਰੇ ਸੱਤ ਵਜੇ ਤੋਂ ਹੀ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀ ਭੀੜ ਦੇਖਣ ਨੂੰ ਮਿਲੀ। 1,100 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਅਤੇ 28 ਨੂੰ ਅਤਿ-ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ। ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ।

ਇਸਦੇ ਨਾਲ ਹੀ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ 31,000 ਪੋਲਿੰਗ ਕਰਮਚਾਰੀ ਅਤੇ ਕੇਂਦਰੀ ਬਲਾਂ ਦੇ 25,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜ ਹਥਿਆਰਬੰਦ ਪੁਲਿਸ ਅਤੇ ਰਾਜ ਪੁਲਿਸ ਦੇ 31,000 ਜਵਾਨ ਤਾਇਨਾਤ ਕੀਤੇ ਗਏ ਸਨ।

ਵੋਟਿੰਗ ਸਮਾਪਤ ਹੁੰਦਿਆਂ ਹੀ 259 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ। ਇਨ੍ਹਾਂ ਵਿੱਚੋਂ 20 ਮਹਿਲਾ ਉਮੀਦਵਾਰ ਸ਼ਾਮਲ ਹਨ। ਸੂਬੇ (Tripura) ਦੇ ਮੁੱਖ ਮੰਤਰੀ ਮਾਣਿਕ ਸਾਹਾ ਕਸਬਾ ਬਾਰਡੋਵਾਲੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹਨ, ਜਦਕਿ ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਧਨਪੁਰ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ।

ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ) ਦੇ ਸੂਬਾ ਸਕੱਤਰ ਜਤਿੰਦਰ ਚੌਧਰੀ ਸਬਰੂਮ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਹ ਖੱਬੇ-ਪੱਖੀ ਗਠਜੋੜ ਦਾ ਚਿਹਰਾ ਹਨ।ਤ੍ਰਿਪੁਰਾ ‘ਚ ਦੁਪਹਿਰ 1 ਵਜੇ ਤੱਕ 51.35 ਫੀਸਦੀ ਵੋਟਿੰਗ, ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਨ੍ਹਾਂ ਚੋਣਾਂ ਵਿੱਚ ਮੁੱਖ ਤੌਰ ‘ਤੇ ਭਾਜਪਾ-ਆਈਪੀਐਫਟੀ ਗਠਜੋੜ, ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ)-ਕਾਂਗਰਸ ਗਠਜੋੜ ਅਤੇ ਉੱਤਰ-ਪੂਰਬੀ ਰਾਜ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਵੰਸ਼ਜ ਦੁਆਰਾ ਬਣਾਈ ਗਈ ਖੇਤਰੀ ਪਾਰਟੀ ਟਿਪਰਾ ਮੋਥਾ ਮੈਦਾਨ ਵਿੱਚ ਹਨ।

Scroll to Top