Jammu and Kashmir

J&K Election: ਜੰਮੂ-ਕਸ਼ਮੀਰ ਚੋਣਾਂ ਲਈ ਵੋਟਿੰਗ ਜਾਰੀ, ਜਾਣੋ 11 ਵਜੇ ਤੱਕ ਕਿੰਨੀ ਵੋਟਿੰਗ ਹੋਈ ?

ਚੰਡੀਗੜ੍ਹ, 18 ਸਤੰਬਰ 2024: ਜੰਮੂ-ਕਸ਼ਮੀਰ (Jammu and Kashmir) ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 7 ਜ਼ਿਲ੍ਹਿਆਂ ਦੀਆਂ 24 ਵਿਧਾਨ ਸਭਾ ਸੀਟਾਂ ‘ਤੇ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਨ੍ਹਾਂ ਚੋਣਾਂ ‘ਚ 23.27 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ |

ਸਵੇਰੇ 11 ਵਜੇ ਤੱਕ 27 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਕਿਸ਼ਤਵਾੜ ‘ਚ ਦਰਜ ਕੀਤਾ ਗਿਆ ਹੈ, ਚੋਣਾਂ ਲਈ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ | ਵੱਖ-ਵੱਖ ਸੂਬਿਆਂ ‘ਚ ਰਹਿ ਰਹੇ 35 ਹਜ਼ਾਰ ਤੋਂ ਵੱਧ ਵਿਸਥਾਪਿਤ ਕਸ਼ਮੀਰੀ ਪੰਡਿਤ ਵੀ ਵੋਟ ਪਾ ਸਕਣਗੇ। ਦਿੱਲੀ ‘ਚ ਉਨ੍ਹਾਂ ਲਈ 24 ਵਿਸ਼ੇਸ਼ ਬੂਥ ਬਣਾਏ ਗਏ ਹਨ।

Scroll to Top