ਫਾਜ਼ਿਲਕਾ, 17 ਮਈ 2024: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕਿਹਾ ਹੈ ਕਿ 17 ਮਈ ਨੂੰ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਬਚੇ ਉਮੀਦਵਾਰਾਂ ਦੇ ਮੁਕੰਮਲ ਵੇਰਵੇ ਨੋ ਯੂਅਰ ਕੈਂਡੀਡੇਟ (Know Your Candidate) ਐਪ ਰਾਹੀਂ ਵੋਟਰ (Voters) ਚੋਣ ਲੜ ਰਹੇ ਉਮੀਦਵਾਰਾਂ ਦੇ ਵੇਰਵੇ ਵੇਖੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ 1 ਜੂਨ ਨੂੰ ਹੋਣੀਆਂ ਹਨ।
ਉਨ੍ਹਾਂ ਨੇ ਨੋ ਯੂਅਰ ਕੈਂਡੀਡੇਟ ਮੋਬਾਇਲ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਰਾਹੀਂ ਵੋਟਰ (Voters) ਆਪਣੇ ਹਲਕੇ ਵਿਚ ਚੋਣ ਲੜ ਰਹੇ ਸਾਰੇ ਯੋਗ ਊਮੀਦਵਾਰਾਂ ਸਬੰਧੀ ਵੇਰਵੇ ਜਾਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਤੁਸੀਂ ਆਪਣੇ ਮੋਬਾਇਲ ਫੋਨ ‘ਤੇ ਇਸ ਐਪ ਨੂੰ ਡਾਉਨਲੋਡ ਕਰ ਸਕਦੇ ਹੋ।
ਆਪਣਾ ਰਾਜ ਤੇ ਲੋਕ ਸਭਾ ਹਲਕਾ ਸੈਲੇਕਟ ਕਰੋ ਅਤੇ ਉਸ ਹਲਕੇ ਵਿਚ ਜੋ ਵੀ ਉਮੀਦਵਾਰ ਹਨ ਉਨ੍ਹਾਂ ਦੀਆਂ ਤਸਵੀਰਾਂ ਦਿਖਾਈ ਦੇਣਗੀਆਂ। ਤਸਵੀਰ ‘ਤੇ ਕਲਿੱਕ ਕਰੋ ਤਾਂ ਤੁਹਾਨੂੰ ਉਮੀਦਵਾਰ ਦੇ ਸਾਰੇ ਵੇਰਵੇ ਜਿਵੇਂ ਉਹ ਕਿੰਨ੍ਹਾਂ ਪੜ੍ਹਿਆ ਹੈ, ਕਿੰਨੀ ਜਾਇਦਾਦ ਦਾ ਮਾਲਕ ਹੈ ਤੇ ਕੀ ਉਸਦਾ ਕੋਈ ਅਪਰਾਧਿਕ ਪਿੱਛੋਕੜ ਹੈ, ਜੇ ਹੈ ਤਾਂ ਕਿਹੜੇ ਕੇਸ ਹਨ, ਆਦਿ ਸਾਰਾ ਕੁਝ ਉਥੇ ਤੁਹਾਨੂੰ ਵੇਖਣ ਨੂੰ ਮਿਲੇਗਾ। ਊਮੀਦਵਾਰ ਜੋ ਨਾਮਜ਼ਦਗੀ ਪਰਚੇ ਦਾਖਲ ਕਰਦਾ ਹੈ, ਉਸਦਾ ਉਹ ਪੂਰਾ ਵੇਰਵਾ ਇੱਥੋਂ ਤੁਸੀਂ ਪੀਡੀਐਫ ਵਜੋਂ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਊਮੀਦਵਾਰਾਂ ਸਬੰਧੀ ਪੂਰੀ ਜਾਣਕਾਰੀ ਲੈ ਸਕਦੇ ਹੋ।