June 30, 2024 4:37 pm
Voter awareness campaign

ਸਿੱਖਿਆ ਵਿਭਾਗ ਦੀ ਸਵੀਪ ਟੀਮ ਵੱਲੋਂ ਵੱਖ-ਵੱਖ ਸਕੂਲਾਂ ’ਚ ਚਲਾਇਆ ਵੋਟਰ ਜਾਗਰੂਕਤਾ ਅਭਿਆਨ

ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ 2024: ਚੋਣ ਕਮਿਸ਼ਨਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਸ੍ਰੀ ਮੁਕਤਸਰ ਸਾਹਿਬ, ਸੁਖਪ੍ਰੀਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੀਪ ਟੀਮ 086 ਮੁਕਤਸਰ ਵਲੋਂ 01 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵੋਟਰ ਜਾਗਰੂਕਤਾ ਅਭਿਆਨ (Voter awareness campaign) ਚਲਾਇਆ ਗਿਆ।

ਇਸ ਮੌਕੇ ਸਵੀਪ ਟੀਮ ਰਾਜੀਵ ਕੁਮਾਰ ਛਾਬੜਾ, ਰਾਜ ਕੁਮਾਰ, ਸ਼ਮਿੰਦਰ ਬੱਤਰਾ, ਸੰਜੀਵ ਕੁਮਾਰ, ਗੁਰਦੇਵ ਸਿੰਘ, ਧੀਰਜ ਕੁਮਾਰ, ਪਰਵੀਨ ਕੁਮਾਰ ਸ਼ਰਮਾ ਅਤੇ ਸੰਨੀ ਮਿੱਤਲ ਵੱਲੋਂ ਜ਼ਿਲ੍ਹੇ ਦੇ ਸਕੂਲ ਸ.ਸ.ਸ.ਲੰਬੀ, ਸ਼ਿਵਾਲਿਕ ਪਬਲਿਕ ਸੀਨੀ. ਸੈਕੰ. ਸਕੂਲ, ਅਕਾਲ ਅਕੈਡਮੀ, ਡੀ.ਏ.ਵੀ. ਗਰਲਜ ਸੀਨੀਅਰ ਸੈਕੰਡਰੀ ਸਕੂਲ, ਸੀ.ਆਰ.ਐਮ. ਡੀ.ਏ.ਵੀ. ਮਾਡਲ ਹਾਈ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ ਸਟਾਫ਼ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ-2024 ਲਈ ਜਾਗਰੁਕ ਕੀਤਾ ਗਿਆ।

ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਮਾਪਿਆਂ ਦੀਆਂ ਵੋਟਾਂ ਪਵਾਉਣ ਲਈ ਪ੍ਰੇਰਿਤ ਕੀਤਾ ਗਿਆ। ਸਟਾਫ ਅਤੇ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਕਰਵਾਇਆ (Voter awareness campaign) ਗਿਆ। ਵੋਟ ਦੀ ਮਹੱਤਤਾ ਬਾਰੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਲਈ ਅਪੀਲ ਕੀਤੀ ਗਈ ਅਤੇ ਸੰਕਲਪ ਪੱਤਰ ਵੀ ਦਿੱਤੇ ਗਏ।