July 5, 2024 2:00 am
Voter awareness

ਸਵੀਪ ਟੀਮ ਵੱਲੋਂ ਅਬੋਹਰ ਦੇ ਨਿਸੁ਼ਲਕ ਯੋਗਾ ਕਲੱਬ ਨਹਿਰੂ ਪਾਰਕ ‘ਚ ਚਲਾਇਆ ਵੋਟਰ ਜਾਗਰੂਕਤਾ ਅਭਿਆਨ

ਅਬੋਹਰ/ਫਾਜ਼ਿਲਕਾ 7 ਮਈ 2024: ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ-ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਅਬੋਹਰ- 81 ਦੀ ਸਵੀਪ ਟੀਮ ਵਲੋਂ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ (Voter awareness) ਕਰਨ ਲਈ ਨਿਸੁ਼ਲਕ ਯੋਗਾ ਕਲੱਬ ਨਹਿਰੂ ਪਾਰਕ ਅਬੋਹਰ ਵਿੱਚ ਸਵੇਰ ਦੇ ਸਮੇਂ ਜਾ ਕੇ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ।

ਸੈਮੀਨਾਰ ਵਿੱਚ ਹਾਜ਼ਰ ਵਿਅਕਤੀਆਂ ਨੂੰ ਲੋਕਤੰਤਰ ਵਿੱਚ ਪੂਰਨ ਵਿਸ਼ਵਾਸ ਰੱਖਣ, ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਬਰਕਰਾਰ ਰੱਖਦੇ ਹੋਏ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਣ ਦੀ ਸਹੁੰ ਵੀ ਚੁਕਾਈ ਗਈ। ਲੋਕਾਂ ਨੂੰ ਵੋਟ ਉਤਸਵ ਵਿੱਚ ਭਾਗੀਦਾਰੀ ਲੈਣ (Voter awareness) ਦੀ ਅਪੀਲ ਕੀਤੀ ਗਈ। ਸੈਮੀਨਾਰ ਵਿੱਚ ਸੁਰਿੰਦਰ ਕੁਮਾਰ ਬਿੱਲਾਪੱਟੀ ਦਾ ਵਿਸ਼ੇਸ਼ ਸਹਿਯੋਗ ਰਿਹਾ।

ਇਸ ਮੌਕੇ ਬੀ ਪੀ ਓ ਕਮ ਨੋਡਲ ਅਫਸਰ ਸਵੀਪ ਅਜੈ ਛਾਬੜਾ,ਬੀ ਪੀ ਓ ਭਾਲਾ ਰਾਮ, ਕਰਨ ਕੁਮਾਰ, ਰਾਕੇਸ਼ ਕੁਮਾਰ ਗਿਰਧਰ, ਸਹੀਰਾਮ ਬੱਬਰ,ਰਾਜ ਕੁਮਾਰ ਸੇਤੀਆ, ਪ੍ਰਵੀਨ ਮੋਦੀ, ਚਿਮਨ ਲਾਲ ਗੁੰਬਰ, ਸਰਵਣ ਕੁਮਾਰ, ਜਰਨੈਲ ਸਿੰਘ, ਗੁਲਸ਼ਨ ਕੁੱਕੜ ਅਸੋ਼ਕ ਗੋਇਲ, ਰਜਨੀਸ਼ ਸਚਦੇਵਾ,ਮੈਡਮ ਰਜਨੀ, ਊਸ਼ਾ ਬੱਬਰ, ਵੀਨਾ ,ਦੀਪਾ ਸੇਤੀਆ,ਨੇਹਾ ਧਮੀਜਾ, ਮਮਤਾ ਡੁਡੇਜਾ,ਅਨੀਤਾ ਚੌਧਰੀ, ਊਸ਼ਾ ਮੋਦੀ ਅਨੀਤਾ ਗੋਇਲ, ਸੋਨੂ ਸੋਨੀ ਅਤੇ ਡਾ. ਰਾਜ ਕੁਮਾਰ ਆਦਿ ਹਾਜ਼ਰ ਸਨ।