Vivek Ramaswamy

ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹੋਏ ਬਾਹਰ

ਚੰਡੀਗੜ੍ਹ, 16 ਜਨਵਰੀ 2024: ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ (Vivek Ramaswamy) ਨੇ ਅਮਰੀਕੀ ਰਾਸ਼ਟਰਪਤੀ ਚੋਣ ਲਈ ਆਪਣੀ ਉਮੀਦਵਾਰੀ ਰੱਦ ਕਰ ਦਿੱਤੀ ਹੈ। ਉਹ ਹੁਣ ਚੋਣ ਨਹੀਂ ਲੜਨਗੇ। ਨਿਊਯਾਰਕ ਟਾਈਮਜ਼ ਮੁਤਾਬਕ ਰਾਮਾਸਵਾਮੀ ਨੇ ਖੁਦ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਦਰਅਸਲ, ਮੰਗਲਵਾਰ ਸਵੇਰੇ (ਭਾਰਤੀ ਸਮਾਂ) ਉਹ ਅਮਰੀਕੀ ਰਾਜ ਆਇਓਵਾ ਵਿੱਚ ਰਿਪਬਲਿਕਨ ਪਾਰਟੀ ਤੋਂ ਉਮੀਦਵਾਰੀ ਦੀ ਚੋਣ ਹਾਰ ਗਏ। ਇਸ ਵਿੱਚ ਡੋਨਾਲਡ ਟਰੰਪ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਸੀਐਨਐਨ ਮੁਤਾਬਕ ਵਿਵੇਕ ਇਸ ਦੌੜ ਵਿੱਚ ਚੌਥੇ ਸਥਾਨ ’ਤੇ ਰਿਹਾ।

ਵਿਵੇਕ ਰਾਮਾਸਵਾਮੀ (Vivek Ramaswamy) ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੀ ਦੌੜ ਤੋਂ ਬਾਹਰ ਆਉਂਦੇ ਹੋਏ ਕਿਹਾ ਕਿ ਮੇਰੇ ਲਈ ਰਾਸ਼ਟਰਪਤੀ ਬਣਨ ਦਾ ਕੋਈ ਰਸਤਾ ਨਹੀਂ ਹੈ, ਇਸ ਲਈ ਮੈਂ ਆਪਣਾ ਪ੍ਰਚਾਰ ਖਤਮ ਕਰ ਰਿਹਾ ਹਾਂ। ਨਿਊਯਾਰਕ ਟਾਈਮਜ਼ ਮੁਤਾਬਕ ਵਿਵੇਕ ਰਾਮਾਸਵਾਮੀ ਕੱਲ੍ਹ ਅਮਰੀਕਾ ਦੇ ਨਿਊ ਹੈਂਪਸ਼ਾਇਰ ‘ਚ ਟਰੰਪ ਨਾਲ ਰੈਲੀ ਕਰਨਗੇ।

Scroll to Top