Virat Kohli news

Virat Kohli: ਆਸਟ੍ਰੇਲੀਆ ਖ਼ਿਲਾਫ ਆਪਣਾ 100 ਅੰਤਰਰਾਸ਼ਟਰੀ ਮੈਚ ਖੇਡਣਗੇ ਵਿਰਾਟ ਕੋਹਲੀ

ਚੰਡੀਗੜ੍ਹ, 13 ਦਸੰਬਰ 2024: Virat Kohli Will Play his 100 International Match: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ (Border-Gavaskar Trophy) ਦਾ ਤੀਜਾ ਟੈਸਟ 14 ਦਸੰਬਰ ਤੋਂ ਖੇਡਿਆ ਜਾਵੇਗਾ। ਦੂਜੇ ਪਾਸੇ ਭਾਰਤ ਦੇ ਦਿੱਗਜ਼ ਵਿਰਾਟ ਕੋਹਲੀ ਆਸਟ੍ਰੇਲੀਆ ਖ਼ਿਲਾਫ ਤੀਜੇ ਟੈਸਟ ‘ਚ ਇਤਿਹਾਸ ਰਚਣ ਜਾ ਰਹੇ ਹਨ। ਇਸ ਮੈਚ ਦੇ ਨਾਲ ਵਿਰਾਟ ਕੰਗਾਰੂਆਂ ਖ਼ਿਲਾਫ਼ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਜਾਣਗੇ। ਭਾਰਤ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਨੇ ਆਸਟ੍ਰੇਲੀਆ ਖ਼ਿਲਾਫ 110 ਮੈਚ ਖੇਡੇ ਹਨ।

ਵਿਰਾਟ ਕੋਹਲੀ (Virat Kohli) ਨੇ ਆਸਟ੍ਰੇਲੀਆ ਖ਼ਿਲਾਫ 99 ਮੈਚਾਂ ‘ਚ 17 ਸੈਂਕੜੇ ਜੜੇ ਹਨ, ਜਿਸ ‘ਚੋਂ ਕੋਹਲੀ 9 ਵਾਰ ‘ਪਲੇਅਰ ਆਫ ਦਿ ਮੈਚ’ ਰਹੇ। ਵਿਰਾਟ ਨੇ ਆਸਟ੍ਰੇਲੀਆ ਦੇ 7 ‘ਚੋਂ 6 ਸ਼ਹਿਰਾਂ ‘ਚ ਸੈਂਕੜੇ ਲਗਾਏ ਹਨ, ਬ੍ਰਿਸਬੇਨ ਹੀ ਅਜਿਹਾ ਸ਼ਹਿਰ ਹੈ, ਜਿੱਥੇ ਵਿਰਾਟ ਕੋਹਲੀ ਸੈਂਕੜਾ ਨਹੀਂ ਲਗਾ ਸਕਿਆ। ਤੀਜੇ ਟੈਸਟ ‘ਚ ਸੈਂਕੜਾ ਲਗਾ ਕੇ ਵਿਰਾਟ ਆਸਟ੍ਰੇਲੀਆ ਦੇ ਸਾਰੇ ਕ੍ਰਿਕਟ ਸ਼ਹਿਰਾਂ ‘ਚ ਸੈਂਕੜਾ ਲਗਾਉਣ ਵਾਲਾ ਇਕਲੌਤਾ ਖਿਡਾਰੀ ਬਣ ਸਕਦਾ ਹੈ।

ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖ਼ਿਲਾਫ 27 ਟੈਸਟ, 49 ਵਨਡੇ ਅਤੇ 23 ਟੀ-20 ਖੇਡੇ ਹਨ। ਇਨ੍ਹਾਂ ‘ਚ ਉਨ੍ਹਾਂ ਨੇ 50 ਤੋਂ ਜ਼ਿਆਦਾ ਦੀ ਔਸਤ ਨਾਲ 5326 ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਂ 17 ਸੈਂਕੜੇ ਅਤੇ 27 ਅਰਧ ਸੈਂਕੜੇ ਹਨ। ਖਾਸ ਗੱਲ ਇਹ ਸੀ ਕਿ ਵਿਰਾਟ ਨੇ ਆਪਣੇ ਦੇਸ਼ ‘ਚ ਆਸਟ੍ਰੇਲੀਆ ਖ਼ਿਲਾਫ 17 ‘ਚੋਂ 10 ਸੈਂਕੜੇ ਲਗਾਏ ਸਨ।

Read More: WTC Final Scenarios: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਕਿਵੇਂ ਪਹੁੰਚੇਗਾ ਭਾਰਤ ?

Scroll to Top