Virat Kohli

Virat Kohli: ਵਿਰਾਟ ਕੋਹਲੀ ਟੀ-20 ‘ਚ 100 ਅਰਧ ਸੈਂਕੜੇ ਲਗਾਉਣ ਤੋਂ ਦੋ ਕਦਮ ਦੂਰ

ਚੰਡੀਗੜ੍ਹ, 2 ਅਪ੍ਰੈਲ 2025: ਇੰਡੀਅਨ ਪ੍ਰੀਮਿਅਰ ਲੀਗ 2025 (Indian Premier League 2025) ਦੇ ਮੈਚ ਇਸ ਵਾਰ ਕਾਫ਼ੀ ਰੋਮਾਂਚਕ ਨਜ਼ਰ ਆਏ | ਟੀਮਾਂ ਇਕ ਦੂਜੇ ਨੂੰ ਟੱਕਰ ਦੇ ਰਹੀਆਂ ਹਨ | ਇਸ ਦੌਰਾਨ ਕਈਂ ਟੀਮਾਂ ਦੇ ਬੱਲੇਬਾਜ਼ਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਧੀਆਂ ਖਿੱਚਿਆ ਹੈ | ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਇਨ੍ਹੀਂ ਦਿਨੀਂ ਆਈਪੀਐਲ ‘ਚ ਸ਼ਾਨਦਾਰ ਖੇਡ ਖੇਡਦੇ ਦਿਖਾਈ ਦੇ ਰਹੇ ਹਨ।

ਆਰਸੀਬੀ (RCB) ਦਾ ਸਾਬਕਾ ਕਪਤਾਨ ਵਿਰਾਟ ਕੋਹਲੀ ਸ਼ਾਨਦਾਰ ਫਾਰਮ ‘ਚ ਹੈ ਅਤੇ ਬਹੁਤ ਛੇਤੀ ਵੱਡੇ ਕਾਰਨਾਮੇ ਕਰ ਸਕਦਾ ਹੈ। ਵਿਰਾਟ ਟੀ-20 ‘ਚ 100 ਅਰਧ ਸੈਂਕੜੇ ਲਗਾਉਣ ਤੋਂ ਸਿਰਫ਼ ਦੋ ਕਦਮ ਦੂਰ ਹੈ। ਆਰਸੀਬੀ ਬੁੱਧਵਾਰ ਨੂੰ ਗੁਜਰਾਤ ਨਾਲ ਮੁਕਾਬਲਾ ਖੇਡੇਗੀ। ਇਸ ਮੈਚ ‘ਚ, ਕਿੰਗ ਵਿਰਾਟ ਕੋਹਲੀ ਇੱਕ ਅਰਧ-ਸੈਂਕੜੇ ਵਾਲੀ ਪਾਰੀ ਖੇਡ ਕੇ ਇਸ ਰਿਕਾਰਡ ਦੇ ਨੇੜੇ ਜਾਣਾ ਚਾਹੇਗਾ।

ਆਸਟ੍ਰੇਲੀਆ ਦੇ ਡੇਵਿਡ ਵਾਰਨਰ ਦੇ ਨਾਂ ਟੀ-20’ਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦਾ ਰਿਕਾਰਡ ਹੈ। ਇਸ ਆਸਟ੍ਰੇਲੀਆਈ ਬੱਲੇਬਾਜ਼ ਦੇ ਨਾਮ ਇਸ ਫਾਰਮੈਟ ‘ਚ ਕੁੱਲ 108 ਅਰਧ ਸੈਂਕੜੇ ਹਨ। ਇਸ ਦੇ ਨਾਲ ਹੀ, ਕੋਹਲੀ ਨੇ ਹੁਣ ਤੱਕ 98 ਅਰਧ ਸੈਂਕੜੇ ਲਗਾਏ ਹਨ। ਉਹ ਟੀ-20 ਕ੍ਰਿਕਟ ‘ਚ 100 ਅਰਧ ਸੈਂਕੜਿਆਂ ਦੇ ਅੰਕੜੇ ਤੋਂ ਸਿਰਫ਼ ਦੋ ਕਦਮ ਦੂਰ ਹੈ। ਕੋਹਲੀ ਛੇਤੀ ਹੀ ਇਹ ਉਪਲਬੱਧੀ ਹਾਸਲ ਕਰਨਾ ਚਾਹੇਗਾ।

ਟੀ-20 ‘ਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼

ਡੇਵਿਡ ਵਾਰਨਰ: 108 ਅਰਧ ਸੈਂਕੜੇ
ਵਿਰਾਟ ਕੋਹਲੀ: 98 ਅਰਧ ਸੈਂਕੜੇ
ਬਾਬਰ ਆਜ਼ਮ: 90 ਅਰਧ ਸੈਂਕੜੇ
ਕ੍ਰਿਸ ਗੇਲ: 88 ਅਰਧ ਸੈਂਕੜੇ
ਐਲੇਕਸ ਹੇਲਸ: 85 ਅਰਧ ਸੈਂਕੜੇ

ਵਿਰਾਟ ਕੋਹਲੀ (Virat Kohli) ਨੇ ਪਹਿਲੇ ਮੈਚ ‘ਚ ਅਰਧ ਸੈਂਕੜਾ ਲਗਾ ਕੇ ਆਪਣੀ ਫਾਰਮ ਸਾਬਤ ਕੀਤੀ ਅਤੇ ਹੁਣ ਉਹ ਇੱਕ ਵਾਰ ਫਿਰ ਵੱਡੀ ਪਾਰੀ ਖੇਡਣਾ ਚਾਹੇਗਾ। ਦਿਲਚਸਪ ਗੱਲ ਇਹ ਹੈ ਕਿ ਆਰਸੀਬੀ ਇਸ ਸੀਜ਼ਨ ‘ਚ ਪਹਿਲੀ ਵਾਰ ਆਪਣੇ ਘਰੇਲੂ ਮੈਦਾਨ ‘ਤੇ ਖੇਡੇਗਾ ਅਤੇ ਕੋਹਲੀ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੇਗਾ।

Read More: RCB ਬਨਾਮ GT: ਆਈਪੀਐਲ 2025 ‘ਚ ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਗੁਜਰਾਤ ਟਾਈਟਨਜ਼ ਨਾਲ ਮੁਕਾਬਲਾ

Scroll to Top