ਚੰਡੀਗੜ੍ਹ, 14 ਮਾਰਚ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਡਰਾਅ ਰਿਹਾ। ਭਾਰਤੀ ਟੀਮ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਅਹਿਮਦਾਬਾਦ ‘ਚ ਖੇਡੇ ਗਏ ਚੌਥੇ ਮੈਚ ‘ਚ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ। ਵਿਰਾਟ ਕੋਹਲੀ (Virat Kohli) ਨੇ 364 ਗੇਂਦਾਂ ‘ਤੇ 186 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਟੈਸਟ ਵਿੱਚ, ਕੋਹਲੀ ਨੇ 1205 ਦਿਨਾਂ ਦੇ ਸੋਕੇ ਨੂੰ ਖਤਮ ਕਰਦੇ ਹੋਏ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਵੰਬਰ 2019 ‘ਚ ਟੈਸਟ ‘ਚ ਸੈਂਕੜਾ ਲਗਾਇਆ ਸੀ। ਇਸ ਸੈਂਕੜੇ ਦੀ ਬਦੌਲਤ ਕੋਹਲੀ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਸਨ।
ਟੈਸਟ ‘ਚ ਵਿਰਾਟ ਕੋਹਲੀ (Virat Kohli) ਦਾ ਇਹ 28ਵਾਂ ਅਤੇ ਅੰਤਰਰਾਸ਼ਟਰੀ ਕ੍ਰਿਕਟ ‘ਚ 75ਵਾਂ ਸੈਂਕੜਾ ਸੀ। ਇਸ ਪਾਰੀ ਲਈ ਉਸ ਨੂੰ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਵੀ ਦਿੱਤਾ ਗਿਆ। ਇਹ ਐਵਾਰਡ ਹਾਸਲ ਕਰਨ ਦੇ ਨਾਲ ਹੀ ਕੋਹਲੀ ਨੇ ਇਕ ਖਾਸ ਉਪਲੱਬਧੀ ਵੀ ਆਪਣੇ ਨਾਂ ਕਰ ਲਈ। ਉਹ ਤਿੰਨੋਂ ਫਾਰਮੈਟਾਂ ਵਿੱਚ 10 ਜਾਂ ਇਸ ਤੋਂ ਵੱਧ ਵਾਰ ਇਹ ਪੁਰਸਕਾਰ ਹਾਸਲ ਕਰਨ ਵਾਲਾ ਦੁਨੀਆ ਦਾ ਇਕਲੌਤਾ ਖਿਡਾਰੀ ਬਣ ਗਿਆ ਹੈ । ਤਿੰਨਾਂ ਫਾਰਮੈਟਾਂ ਸਮੇਤ, ਵਿਰਾਟ ਕੋਹਲੀ ਨੇ ਕੁੱਲ 63 ਵਾਰ ‘ਪਲੇਅਰ ਆਫ ਦਿ ਮੈਚ’ (Player of the Match) ਪੁਰਸਕਾਰ ਜਿੱਤਿਆ ਹੈ। ਕੋਹਲੀ ਨੂੰ ਇਹ ਸਨਮਾਨ 10 ਵਾਰ ਟੈਸਟ ‘ਚ ਮਿਲਿਆ ਹੈ।
ਕੋਹਲੀ ਨੇ ਆਸਟ੍ਰੇਲੀਆ ਖਿਲਾਫ ਟੈਸਟ ‘ਚ ਪਹਿਲੀ ਵਾਰ ‘ਪਲੇਅਰ ਆਫ ਦ ਮੈਚ’ ਦਾ ਐਵਾਰਡ ਜਿੱਤਿਆ ਹੈ। ਇਸ ਤੋਂ ਇਲਾਵਾ ਉਸ ਨੇ ਇਸ ਫਾਰਮੈਟ ‘ਚ ਤਿੰਨ ਵਾਰ ਇੰਗਲੈਂਡ ਖਿਲਾਫ, ਦੋ ਵਾਰ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਖਿਲਾਫ ਅਤੇ ਇਕ ਵਾਰ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਖਿਲਾਫ ਇਹ ਐਵਾਰਡ ਜਿੱਤਿਆ ਹੈ। ਕੋਹਲੀ ਨੇ ਇਹ ਐਵਾਰਡ ਵਨਡੇ ‘ਚ 38 ਵਾਰ ਅਤੇ ਟੀ-20 ‘ਚ ਸਭ ਤੋਂ ਵੱਧ 15 ਵਾਰ ਜਿੱਤਿਆ ਹੈ। ਵਨਡੇ ‘ਚ ਕੋਹਲੀ ਵੈਸਟਇੰਡੀਜ਼ ਖਿਲਾਫ 13 ਵਾਰ ਅਤੇ ਸ਼੍ਰੀਲੰਕਾ ਖਿਲਾਫ 7 ਵਾਰ ‘ਪਲੇਅਰ ਆਫ ਦਿ ਮੈਚ’ ਰਹੇ ਹਨ।
ਪਾਕਿਸਤਾਨ ਖਿਲਾਫ ਚਾਰ ਵਾਰ ਇਹ ਐਵਾਰਡ ਜਿੱਤਿਆ
ਟੀ-20 ‘ਚ 15 ਵਾਰ ‘ਚੋਂ ਵਿਰਾਟ ਕੋਹਲੀ (Virat Kohli) ਨੇ ਪਾਕਿਸਤਾਨ ਖਿਲਾਫ ਚਾਰ ਵਾਰ ਇਹ ਐਵਾਰਡ ਜਿੱਤਿਆ ਹੈ। ਨੇ ਵੀ ਆਸਟ੍ਰੇਲੀਆ ਖਿਲਾਫ ਤਿੰਨ ਵਾਰ ਇਹ ਸਨਮਾਨ ਜਿੱਤਿਆ। ਕੋਹਲੀ ਪਾਕਿਸਤਾਨ ਖਿਲਾਫ ਵਨਡੇ ਮੈਚਾਂ ‘ਚ ਦੋ ਵਾਰ ਪਲੇਅਰ ਆਫ ਦਿ ਮੈਚ ਵੀ ਰਹਿ ਚੁੱਕੇ ਹਨ। ਇਸ ਤਰ੍ਹਾਂ ਉਹ ਪਾਕਿਸਤਾਨ ਖ਼ਿਲਾਫ਼ ਕੁੱਲ ਛੇ ਵਾਰ ਇਹ ਐਵਾਰਡ ਜਿੱਤ ਚੁੱਕਾ ਹੈ। ਕੋਹਲੀ ਨੇ ਇਹ ਮਾਣ ਪਹਿਲੀ ਵਾਰ ਆਸਟ੍ਰੇਲੀਆ ਖਿਲਾਫ ਟੈਸਟ ਮੈਚਾਂ ‘ਚ ਪ੍ਰਾਪਤ ਕੀਤਾ ਹੈ। ਇਸ ਫਾਰਮੈਟ ਵਿੱਚ ਉਸ ਨੇ ਕੰਗਾਰੂਆਂ ਖ਼ਿਲਾਫ਼ ਅੱਠ ਸੈਂਕੜੇ ਲਾਏ ਹਨ।
ਸਾਬਕਾ ਕ੍ਰਿਕਟਰ ਜੈਕ ਕੈਲਿਸ ਦੇ ਨਾਂ ਸਭ ਤੋਂ ਵੱਧ ‘ਪਲੇਅਰ ਆਫ਼ ਦਿ ਮੈਚ’ ਐਵਾਰਡ
ਦੱਖਣੀ ਅਫ਼ਰੀਕਾ ਦੇ ਸਾਬਕਾ ਕ੍ਰਿਕਟਰ ਜੈਕ ਕੈਲਿਸ ਦੇ ਨਾਮ ਟੈਸਟ ਵਿੱਚ ਸਭ ਤੋਂ ਵੱਧ ਪਲੇਅਰ ਆਫ਼ ਦ ਮੈਚ ਐਵਾਰਡ ਦਾ ਰਿਕਾਰਡ ਹੈ। ਕੈਲਿਸ ਨੇ ਇਹ ਐਵਾਰਡ 23 ਵਾਰ ਜਿੱਤਿਆ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ 19 ਅਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਅਤੇ ਆਸਟ੍ਰੇਲੀਆ ਦੇ ਸ਼ੇਨ ਵਾਰਨ 17-17 ਵਾਰ ਇਹ ਪੁਰਸਕਾਰ ਜਿੱਤ ਕੇ ਦੂਜੇ ਨੰਬਰ ‘ਤੇ ਹਨ।
ਵਨਡੇ ‘ਚ ਸਭ ਤੋਂ ਜ਼ਿਆਦਾ ਵਾਰ ‘ਪਲੇਅਰ ਆਫ ਦ ਮੈਚ’ ਦਾ ਐਵਾਰਡ ਜਿੱਤਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ। ਸਚਿਨ ਨੇ 50 ਓਵਰਾਂ ਦੇ ਫਾਰਮੈਟ ‘ਚ 463 ਵਨਡੇ ਮੈਚਾਂ ‘ਚ 62 ਵਾਰ ਪਲੇਅਰ ਆਫ ਦਿ ਮੈਚ ਦਾ ਐਵਾਰਡ ਜਿੱਤਿਆ ਹੈ। ਦੂਜੇ ਨੰਬਰ ‘ਤੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ ਹਨ। ਉਸਨੇ 445 ਵਨਡੇ ਮੈਚਾਂ ਵਿੱਚ 48 ਵਾਰ ਇਹ ਪੁਰਸਕਾਰ ਜਿੱਤਿਆ। ਵਿਰਾਟ ਕੋਹਲੀ 271 ਵਨਡੇ ਮੈਚਾਂ ‘ਚ 38 ਪਲੇਅਰ ਆਫ ਦਿ ਮੈਚ ਪੁਰਸਕਾਰਾਂ ਨਾਲ ਤੀਜੇ ਸਥਾਨ ‘ਤੇ ਹਨ। ਜੈਕ ਕੈਲਿਸ ਅਤੇ ਰਿਕੀ ਪੋਂਟਿੰਗ 32-32 ਵਾਰ ਇਹ ਸਨਮਾਨ ਜਿੱਤ ਚੁੱਕੇ ਹਨ ਅਤੇ ਸੰਯੁਕਤ ਚੌਥੇ ਸਥਾਨ ‘ਤੇ ਹਨ।
ਟੀ-20 ਕ੍ਰਿਕਟ ‘ਚ ਵਿਰਾਟ ਕੋਹਲੀ ਦੇ ਸਭ ਵੱਧ ‘ਪਲੇਅਰ ਆਫ਼ ਦਿ ਮੈਚ’ ਐਵਾਰਡ
ਟੀ-20 ਕ੍ਰਿਕਟ ‘ਚ ਕੋਹਲੀ ਤੋਂ ਵੱਧ ਇਹ ਸਨਮਾਨ ਕਿਸੇ ਨੇ ਨਹੀਂ ਜਿੱਤਿਆ ਹੈ। ਕੋਹਲੀ ਟੀ-20 ਇੰਟਰਨੈਸ਼ਨਲ ‘ਚ 15 ਵਾਰ ‘ਪਲੇਅਰ ਆਫ ਦਿ ਮੈਚ’ ਰਹੇ ਹਨ। ਇਸ ਦੇ ਨਾਲ ਹੀ ਅਫਗਾਨਿਸਤਾਨ ਦਾ ਮੁਹੰਮਦ ਨਬੀ 13 ਵਾਰ ਇਹ ਐਵਾਰਡ ਜਿੱਤ ਕੇ ਦੂਜੇ ਅਤੇ ਰੋਹਿਤ ਸ਼ਰਮਾ 12 ਵਾਰ ਇਹ ਐਵਾਰਡ ਜਿੱਤ ਕੇ ਤੀਜੇ ਨੰਬਰ ‘ਤੇ ਹੈ। ਸੂਰਿਆਕੁਮਾਰ ਯਾਦਵ ਆਪਣੇ ਡੇਢ ਸਾਲ ਦੇ ਟੀ-20 ਕਰੀਅਰ ‘ਚ ਹੁਣ ਤੱਕ 11 ਵਾਰ ਇਹ ਐਵਾਰਡ ਜਿੱਤ ਚੁੱਕੇ ਹਨ।