ਚੰਡੀਗੜ, 17 ਫਰਵਰੀ 2025: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਚੈਂਪੀਅਨਜ਼ ਟਰਾਫੀ 2025 ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਸਕਦਾ ਹੈ। ਇਹ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਆਗਾਜ਼ 19 ਫਰਵਰੀ ਤੋਂ ਹੋ ਰਿਹਾ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਵਿਰੁੱਧ ਕਰੇਗਾ। ਭਾਰਤੀ ਟੀਮ ਇਸ ਟੂਰਨਾਮੈਂਟ ‘ਚ ਵਿਰਾਟ ਕੋਹਲੀ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗੀ, ਜਿਸਦਾ ਆਈਸੀਸੀ ਟੂਰਨਾਮੈਂਟਾਂ ‘ਚ ਬਿਹਤਰ ਰਿਕਾਰਡ ਹੈ।
ਚੈਂਪੀਅਨਜ਼ ਟਰਾਫੀ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਕ੍ਰਿਸ ਗੇਲ ਦੇ ਨਾਮ ਹੈ। ਉਨ੍ਹਾਂ ਨੇ ਇਸ ਟੂਰਨਾਮੈਂਟ ‘ਚ 17 ਮੈਚਾਂ ‘ਚ 52.73 ਦੀ ਔਸਤ ਅਤੇ 88.77 ਦੇ ਸਟ੍ਰਾਈਕ ਰੇਟ ਨਾਲ 791 ਦੌੜਾਂ ਬਣਾਈਆਂ ਹਨ ਜਿਸ ‘ਚ ਤਿੰਨ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ। ਵਿਰਾਟ ਕੋਹਲੀ ਗੇਲ ਦਾ ਇਹ ਰਿਕਾਰਡ ਤੋੜ ਸਕਦਾ ਹੈ।
ਇਸ ਭਾਰਤੀ ਬੱਲੇਬਾਜ਼ ਨੇ ਚੈਂਪੀਅਨਜ਼ ਟਰਾਫੀ ‘ਚ 13 ਮੈਚਾਂ ‘ਚ 88.16 ਦੀ ਔਸਤ ਅਤੇ 92.32 ਦੇ ਸਟ੍ਰਾਈਕ ਰੇਟ ਨਾਲ 529 ਦੌੜਾਂ ਬਣਾਈਆਂ ਹਨ, ਜਿਸ ‘ਚ ਪੰਜ ਅਰਧ ਸੈਂਕੜੇ ਸ਼ਾਮਲ ਹਨ। ਟੂਰਨਾਮੈਂਟ ‘ਚ ਕੋਹਲੀ ਦਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਨਾਬਾਦ 96 ਦੌੜਾਂ ਹੈ ਜੋ ਉਨ੍ਹਾਂ ਨੇ 2017 ‘ਚ ਬੰਗਲਾਦੇਸ਼ ਵਿਰੁੱਧ ਬਣਾਇਆ ਸੀ।
ਵਿਰਾਟ ਕੋਹਲੀ (Virat Kohli) ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਰੁੱਧ ਕ੍ਰਮਵਾਰ ਨਾਬਾਦ 81 ਅਤੇ ਨਾਬਾਦ 76 ਦੌੜਾਂ ਬਣਾਈਆਂ ਹਨ। ਕੋਹਲੀ ਕ੍ਰਿਸ ਗੇਲ ਨੂੰ ਪਛਾੜਨ ਤੋਂ 263 ਦੌੜਾਂ ਦੂਰ ਹੈ। ਜੇਕਰ ਕੋਹਲੀ ਇੰਨੇ ਦੌੜਾਂ ਬਣਾਉਂਦੇ ਹਨ, ਤਾਂ ਉਹ ਚੈਂਪੀਅਨਜ਼ ਟਰਾਫੀ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਜਾਵੇਗਾ।
ਇਹ ਆਈਸੀਸੀ ਟੂਰਨਾਮੈਂਟ ਪਾਕਿਸਤਾਨ ਅਤੇ ਦੁਬਈ ‘ਚ ਕਰਵਾਇਆ ਜਾਵੇਗਾ। ਭਾਰਤ ਨੇ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਆਈਸੀਸੀ ਨੇ ਭਾਰਤ ਦੇ ਮੈਚ ਦੁਬਈ ‘ਚ ਕਰਵਾਉਣ ਦਾ ਫੈਸਲਾ ਕੀਤਾ। ਭਾਰਤ ਇਸ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਖ਼ਿਲਾਫ਼ ਕਰੇਗਾ। 23 ਫਰਵਰੀ ਨੂੰ ਭਾਰਤ ਪਾਕਿਸਤਾਨ ਨਾਲ ਮੈਚ ਖੇਡੇਗਾ |
Read More: Champions Trophy 2025: ਭਾਰਤੀ ਟੀਮ ਚੈਂਪੀਅਨਜ਼ ਟਰਾਫੀ 2025 ਲਈ ਦੁਬਈ ਹੋਈ ਰਵਾਨਾ