July 5, 2024 1:12 am
Virat Kohli

ਵਿਰਾਟ ਕੋਹਲੀ ਨੇ 50ਵਾਂ ਸੈਂਕੜਾ ਜੜ ਕੇ ਸਚਿਨ ਤੇਂਦੁਲਕਰ ਦੇ ਵਨਡੇ ਸੈਂਕੜਿਆਂ ਦਾ ਤੋੜਿਆ ਰਿਕਾਰਡ

ਚੰਡੀਗੜ੍ਹ, 15 ਨਵੰਬਰ 2023: ਵਨਡੇ ਵਿਸ਼ਵ ਕੱਪ 2023 ‘ਚ ਵਿਰਾਟ ਕੋਹਲੀ (Virat Kohli) ਦਾ ਦਬਦਬਾ ਬਰਕਰਾਰ ਹੈ। ਵਿਰਾਟ ਨੇ ਇਸ ਵਿਸ਼ਵ ਕੱਪ ਦੇ ਸੇਮੀ ਫਾਈਨਲ ‘ਚ ਅੱਜ ਨਿਊਜ਼ੀਲੈਂਡ ਖ਼ਿਲਾਫ਼ ਇੱਕ ਹੋਰ ਸੈਂਕੜਾ ਜੜ ਕੇ ਮਹਾਨ ਸਚਿਨ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਦੇ ਰਿਕਾਰਡ ਤੋੜ ਦਿੱਤਾ ਹੈ | ਵਿਰਾਟ ਨੇ ਨਿਊਜ਼ੀਲੈਂਡ 113 ਗੇਂਦਾਂ ‘ਚ 117 ਦੌੜਾਂ ਬਣਾ ਕੇ ਆਊਟ ਹੋ ਗਏ । ਵਿਰਾਟ ਕੋਹਲੀ ਨੇ 279 ਪਾਰੀਆਂ ‘ਚ 50 ਸੈਂਕੜੇ ਪੂਰੇ ਕੀਤੇ ਹਨ | ਸਚਿਨ ਨੇ ਜਿੱਥੇ 49 ਸੈਂਕੜੇ ਲਗਾਉਣ ਲਈ 451 ਪਾਰੀਆਂ ਖੇਡੀਆਂ ਸਨ, ਉੱਥੇ ਹੀ ਵਿਰਾਟ ਨੇ 279 ਪਾਰੀਆਂ ਵਿੱਚ ਅਜਿਹਾ ਕੀਤਾ ਹੈ ।

ਸਚਿਨ ਇੰਟਰਨੈਸ਼ਨਲ ਟੀ-20 ‘ਚ ਕਦੇ ਵੀ ਸੈਂਕੜਾ ਨਹੀਂ ਲਗਾ ਸਕੇ। ਇਸ ਦੇ ਨਾਲ ਹੀ ਵਿਰਾਟ ਸਫੇਦ ਗੇਂਦ ਕ੍ਰਿਕਟ (ODI + T20) ਵਿੱਚ 50 ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਹਨ। ਤਿੰਨੋਂ ਫਾਰਮੈਟਾਂ ਸਮੇਤ, ਸਚਿਨ ਨੇ 664 ਮੈਚਾਂ ਦੀਆਂ 782 ਪਾਰੀਆਂ ਵਿੱਚ 48.52 ਦੀ ਔਸਤ ਨਾਲ 34,357 ਦੌੜਾਂ ਬਣਾਈਆਂ। ਕੁਮਾਰ ਸੰਗਾਕਾਰਾ 28,016 ਦੌੜਾਂ ਨਾਲ ਦੂਜੇ ਅਤੇ ਰਿਕੀ ਪੋਂਟਿੰਗ 27,483 ਦੌੜਾਂ ਨਾਲ ਤੀਜੇ ਸਥਾਨ ‘ਤੇ ਹਨ।

ਇਸਦੇ ਨਾਲ ਹੀ ਵਿਰਾਟ ਕੋਹਲੀ (Virat Kohli) ਨੇ ਇਸ ਵਿਸ਼ਵ ਕੱਪ ਵਿੱਚ 673 ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਤੇਂਦੁਲਕਰ ਨੇ 2003 ਵਨਡੇ ਵਿਸ਼ਵ ਕੱਪ ‘ਚ 673 ਦੌੜਾਂ ਬਣਾਈਆਂ ਸਨ |

ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ:

674* ਦੌੜਾਂ – ਵਿਰਾਟ ਕੋਹਲੀ (2023)
673 ਦੌੜਾਂ – ਸਚਿਨ ਤੇਂਦੁਲਕਰ (2003)
659 ਦੌੜਾਂ – ਮੈਥਿਊ ਹੇਡਨ (2007)
648 ਦੌੜਾਂ – ਰੋਹਿਤ ਸ਼ਰਮਾ (2019)
647 ਦੌੜਾਂ – ਡੇਵਿਡ ਵਾਰਨਰ (2019)