Virat Kohli

ਵਿਰਾਟ ਕੋਹਲੀ ਸਭ ਤੋਂ ਵੱਧ ਟੈਕਸ ਦੇਣ ਵਾਲੇ ਭਾਰਤੀ ਕ੍ਰਿਕਟਰ ਬਣੇ, ਸੂਚੀ ‘ਚ ਇਹ ਦਿੱਗਜ ਖਿਡਾਰੀ ਵੀ ਸ਼ਾਮਲ

ਚੰਡੀਗੜ੍ਹ, 5 ਸਤੰਬਰ 2024: ਭਾਰਤੀ ਕ੍ਰਿਕਟ ਬੋਰਡ BCCI ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ। ਬੀਸੀਸੀਆਈ ਆਪਣੇ ਖਿਡਾਰੀਆਂ ਨੂੰ ਮੈਚ ਖੇਡਣ ਲਈ ਲੱਖਾਂ ਰੁਪਏ ਅਦਾ ਕਰਦਾ ਹੈ। ਟੀਮ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਬਰਾਂਡ ਬਣ ਜਾਂਦੇ ਹਨ। ਇਸ ਤੋਂ ਬਾਅਦ, ਉਹ ਵੱਖ-ਵੱਖ ਕਾਰੋਬਾਰਾਂ ‘ਚ ਇਸ਼ਤਿਹਾਰਾਂ ਦੇ ਨਾਲ-ਨਾਲ ਹੋਰ ਸਰੋਤਾਂ ਤੋਂ ਬਹੁਤ ਕਮਾਈ ਕਰਦੇ ਹਨ। ਹੁਣ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਭਾਰਤੀ ਕ੍ਰਿਕਟਰ ਕਿੰਨਾ ਟੈਕਸ ਅਦਾ ਕਰਦੇ ਹਨ। ਇਨ੍ਹਾਂ ‘ਚ ਭਾਰਤ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਸਭ ਤੋਂ ਵੱਧ ਟੈਕਸ ਦਾ ਭਗਤਾਂ ਕਰਦੇ ਹਨ

ਵਿਰਾਟ ਕੋਹਲੀ

ਫਾਰਚਿਊਨ ਇੰਡੀਆ ਮੈਗਜ਼ੀਨ ਦੇ ਅੰਕੜਿਆਂ ਮੁਤਾਬਕ ਭਾਰਤ ਦੇ ਦਿੱਗਜ ਕ੍ਰਿਕਟਰ ਵਿਰਾਟ ਕੋਹਲੀ (Virat Kohli) ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਭਾਰਤੀ ਕ੍ਰਿਕਟਰ ਹਨ। ਕੋਹਲੀ ਨੇ ਵਿੱਤੀ ਸਾਲ 2024 ‘ਚ 66 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਇਸ ਤੋਂ ਇਲਾਵਾ ਉਹ ਭਾਰਤੀ ਮਸ਼ਹੂਰ ਹਸਤੀਆਂ ‘ਚੋਂ ਪੰਜਵੇਂ ਸਭ ਤੋਂ ਵੱਧ ਟੈਕਸ ਦਾਤਾ ਹਨ।

ਐੱਮ.ਐੱਸ ਧੋਨੀ

ਸਾਬਕਾ ਭਾਰਤੀ ਕ੍ਰਿਕਟ ਕਪਤਾਨ ਐਮਐਸ ਧੋਨੀ ਭਾਰਤੀ ਕ੍ਰਿਕਟ ਜਗਤ ‘ਚ ਦੂਜੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਖਿਡਾਰੀ ਹਨ।ਐੱਮ.ਐੱਸ ਧੋਨੀ 38 ਕਰੋੜ ਰੁਪਏ ਦੇ ਟੈਕਸ ਦੇ ਨਾਲ ਕ੍ਰਿਕਟਰਾਂ ‘ਚ ਦੂਜੇ ਨੰਬਰ ‘ਤੇ ਹਨ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਭਾਰਤੀ ਖੇਡਾਂ ‘ਚ ਇੱਕ ਵੱਡਾ ਨਾਂ ਹੈ। ਹਾਲਾਂਕਿ ਧੋਨੀ ਅਜੇ ਵੀ ਆਈਪੀਐਲ ‘ਚ ਇੱਕ ਅਜਿਹਾ ਬ੍ਰਾਂਡ ਹੈ ਜਿਸ ‘ਚ ਉਹ ਇਸ਼ਤਿਹਾਰਾਂ ਤੋਂ ਬਹੁਤ ਕਮਾਈ ਕਰਦੇ ਹਨ।

ਸਚਿਨ ਤੇਂਦੁਲਕਰ

ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਵੀ ਕਈ ਸਾਲ ਪਹਿਲਾਂ ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਮਹੱਤਵਪੂਰਨ ਟੈਕਸਦਾਤਾ ਬਣੇ ਹੋਏ ਹਨ। ਤੇਂਦੁਲਕਰ ਨੇ ਵਿੱਤੀ ਸਾਲ 2024 ‘ਚ 28 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ । ਉਹ ਤੀਜੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਕ੍ਰਿਕਟਰ ਹਨ।

ਸੌਰਵ ਗਾਂਗੁਲੀ

ਸੌਰਵ ਗਾਂਗੁਲੀ, ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਟਾਪ 10 ਟੈਕਸ ਜੋੜੀਆਂ ਦੀ ਸੂਚੀ ‘ਚ ਸ਼ਾਮਲ ਹਨ। ਸੌਰਵ ਗਾਂਗੁਲੀ ਨੇ ਵਿੱਤੀ ਸਾਲ 2024 ‘ਚ ਇਸ ਸਾਲ 23 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ, ਜੋ ਕ੍ਰਿਕਟਰਾਂ ‘ਚ ਚੌਥੇ ਨੰਬਰ ‘ਤੇ ਹਨ ।

ਹਾਰਦਿਕ ਪੰਡਯਾ, ਰਿਸ਼ਭ ਪੰਤ

ਮੈਦਾਨ ‘ਤੇ ਆਪਣੇ ਹਰਫਨਮੌਲਾ ਹੁਨਰ ਲਈ ਜਾਣੇ ਜਾਂਦੇ ਹਾਰਦਿਕ ਪੰਡਯਾ ਨੇ 13 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ, ਜੋ ਕਿ ਕ੍ਰਿਕਟਰਾਂ ‘ਚ 5ਵੇਂ ਨੰਬਰ ‘ਤੇ ਹਨ। ਇਕ ਹੋਰ ਕ੍ਰਿਕਟ ਸਟਾਰ ਰਿਸ਼ਭ ਪੰਤ ਨੇ 10 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ, ਜੋ ਛੇਵੇਂ ਸਥਾਨ ‘ਤੇ ਹਨ।

Scroll to Top