Virat Kohli

IPL ਦੇ ਇਤਿਹਾਸ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ ਵਿਰਾਟ ਕੋਹਲੀ

ਚੰਡੀਗੜ੍ਹ 7 ਅਪ੍ਰੈਲ 2024: ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਸ਼ਨੀਵਾਰ ਨੂੰ 17ਵੇਂ ਸੀਜ਼ਨ ਦਾ ਪਹਿਲਾ ਸੈਂਕੜਾ ਲਗਾਇਆ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਵਿਰਾਟ ਕੋਹਲੀ (Virat Kohli) ਨੇ 72 ਗੇਂਦਾਂ ‘ਤੇ 113 ਦੌੜਾਂ ਦੀ ਨਾਬਾਦ ਪਾਰੀ ਖੇਡੀ। ਹਾਲਾਂਕਿ ਉਨ੍ਹਾਂ ਦਾ ਸੈਂਕੜਾ ਟੀਮ ਦੇ ਕੰਮ ਨਹੀਂ ਆਇਆ ਅਤੇ ਟੀਮ ਨੂੰ ਰਾਜਸਥਾਨ ਨੇ 6 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਦੇ ਜੋਸ ਬਟਲਰ ਨੇ ਆਪਣੇ 100ਵੇਂ IPL ਮੈਚ ‘ਚ ਸੈਂਕੜਾ ਲਗਾਇਆ।

ਵਿਰਾਟ ਨੇ IPL ‘ਚ ਆਪਣਾ 8ਵਾਂ ਸੈਂਕੜਾ ਲਗਾਇਆ, ਇਸ ਦੇ ਨਾਲ ਹੀ ਉਨ੍ਹਾਂ ਦੀਆਂ 7500 ਦੌੜਾਂ ਵੀ ਪੂਰੀਆਂ ਹੋ ਗਈਆਂ। ਅਜਿਹਾ ਕਰਨ ਵਾਲਾ ਉਹ ਪਹਿਲਾ ਖਿਡਾਰੀ ਬਣ ਗਿਆ। ਵਿਰਾਟ ਆਈਪੀਐਲ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲੇ ਖਿਡਾਰੀ ਵੀ ਬਣ ਗਏ ਹਨ। ਦੂਜੇ ਪਾਸੇ, ਜੋਸ ਬਟਲਰ ਪਹਿਲੇ 100 ਆਈਪੀਐਲ ਮੈਚਾਂ ਵਿੱਚ 6 ਸੈਂਕੜੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।

RCB ਦੇ ਵਿਰਾਟ ਕੋਹਲੀ (Virat Kohli) ਨੇ IPL ‘ਚ 7500 ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਇਹ ਰਿਕਾਰਡ ਪਾਰੀ ਵਿੱਚ 34ਵੀਂ ਦੌੜਾਂ ਬਣਾਉਣ ਦੇ ਨਾਲ ਹੀ ਹਾਸਲ ਕਰ ਲਿਆ। ਉਹ ਆਈਪੀਐਲ ਵਿੱਚ 7500 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ, ਜਿਸ ਨਾਲ ਉਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ। ਵਿਰਾਟ ਆਈਪੀਐਲ ਵਿੱਚ ਆਪਣਾ 242ਵਾਂ ਮੈਚ ਖੇਡ ਰਹੇ ਸਨ। IPL ਦੇ ਦੂਜੇ ਟਾਪ ਸਕੋਰਰ ਪੰਜਾਬ ਦੇ ਸ਼ਿਖਰ ਧਵਨ ਹਨ, ਜਿਨ੍ਹਾਂ ਦੇ ਨਾਂ 6755 ਦੌੜਾਂ ਹਨ।

ਵਿਰਾਟ ਕੋਹਲੀ ਨੇ 113 ਦੌੜਾਂ ਦੀ ਅਜੇਤੂ ਪਾਰੀ ਖੇਡੀ ਪਰ ਉਨ੍ਹਾਂ ਦੀ ਇਹ ਪਾਰੀ ਟੀਮ ਨੂੰ ਕੁਝ ਨਹੀਂ ਲੱਗੀ। ਆਰਸੀਬੀ ਨੇ 20 ਓਵਰਾਂ ਵਿੱਚ 183 ਦੌੜਾਂ ਬਣਾਈਆਂ। ਰਾਜਸਥਾਨ ਨੇ 184 ਦੌੜਾਂ ਦਾ ਟੀਚਾ ਸਿਰਫ਼ 19.1 ਓਵਰਾਂ ਵਿੱਚ ਹਾਸਲ ਕਰ ਲਿਆ।

ਵਿਰਾਟ ਕੋਹਲੀ ਨੇ ਆਪਣਾ ਸੈਂਕੜਾ ਪੂਰਾ ਕਰਨ ਲਈ 67 ਗੇਂਦਾਂ ਦਾ ਸਮਾਂ ਲਿਆ, ਇਸ ਨਾਲ ਉਹ ਆਈਪੀਐਲ ਵਿੱਚ ਸਭ ਤੋਂ ਵੱਧ ਗੇਂਦਾਂ ‘ਤੇ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ। ਉਸ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 66 ਗੇਂਦਾਂ ‘ਤੇ ਸੈਂਕੜਾ ਲਗਾਇਆ ਸੀ।

Scroll to Top