Chhattisgarh

ਛੱਤੀਸਗੜ੍ਹ ਦੇ ਬਲੋਦਾਬਾਜ਼ਾਰ ‘ਚ ਭੜਕੀ ਹਿੰਸਾ, ਜ਼ਿਲ੍ਹਾ ਪੁਲਿਸ ਸੁਪਰਡੈਂਟ ਦਾ ਦਫ਼ਤਰ ਸੜ ਕੇ ਸੁਆਹ

ਚੰਡੀਗੜ੍ਹ, 10 ਜੂਨ 2024: ਪ੍ਰਦਰਸ਼ਨਕਾਰੀਆਂ ਨੇ ਛੱਤੀਸਗੜ੍ਹ (Chhattisgarh) ਦੇ ਬਲੋਦਾਬਾਜ਼ਾਰ ਵਿੱਚ ਜ਼ਿਲ੍ਹਾ ਪੁਲਿਸ ਸੁਪਰਡੈਂਟ ਦੇ ਦਫ਼ਤਰ ਨੂੰ ਅੱਗ ਲਗਾ ਦਿੱਤੀ। ਇਸ ਹਿੰਸਾ ਦੌਰਾਨ ਸੈਂਕੜੇ ਬਾਈਕ ਅਤੇ ਕਾਰਾਂ ਸੜ ਗਈਆਂ। ਛੱਤੀਸਗੜ੍ਹ ਦਾ ਸਤਨਾਮੀ ਭਾਈਚਾਰਾ ਗਿਰੋਦਪੁਰੀ ਧਾਮ ਦੀ ਪਵਿੱਤਰ ਅਮਰ ਗੁਫਾ ਨੇੜੇ ਜੈਤਖੰਭ ‘ਚ ਭੰਨਤੋੜ ਨੂੰ ਲੈ ਕੇ ਗੁੱਸੇ ‘ਚ ਹੈ। ਸਮਾਜ ਨੇ ਅੱਜ ਬਾਲੋਦਾਬਾਜ਼ਾਰ ਜ਼ਿਲ੍ਹੇ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਿੰਸਕ ਭੀੜ ਨੇ ਕਲੈਕਟਰ ਦਫ਼ਤਰ ਅਤੇ ਪੁਲਿਸ ਸੁਪਰਡੈਂਟ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ। ਇਸ ਕਾਰਨ ਅਹਾਤੇ ਵਿੱਚ ਖੜ੍ਹੇ ਸੈਂਕੜੇ ਮੋਟਰਸਾਈਕਲ ਅਤੇ ਚਾਰ ਪਹੀਆ ਵਾਹਨ ਸੜ ਕੇ ਸੁਆਹ ਹੋ ਗਏ।

ਦੂਜੇ ਪਾਸੇ ਗਿਰੋਦਪੁਰੀ ਧਾਮ ਦੀ ਪਵਿੱਤਰ ਅਮਰ ਗੁਫਾ ਨੇੜੇ ਜੈਤਖੰਬ ਵਿੱਚ ਹੋਈ ਭੰਨਤੋੜ ਦੀ ਨਿਆਂਇਕ ਜਾਂਚ ਹੋਵੇਗੀ। ਸੀਐੱਮ ਵਿਸ਼ਨੂੰਦੇਵ ਸਾਈਂ ਦੇ ਨਿਰਦੇਸ਼ਾਂ ‘ਤੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਿਜੇ ਸ਼ਰਮਾ ਨੇ ਨਿਆਂਇਕ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਵੱਖ-ਵੱਖ ਜਥੇਬੰਦੀਆਂ ਅਤੇ ਸਤਨਾਮੀ ਭਾਈਚਾਰੇ ਦੇ ਨੁਮਾਇੰਦਿਆਂ ਦੀ ਮੰਗ ‘ਤੇ ਜਾਂਚ ਦਾ ਐਲਾਨ ਕੀਤਾ ਗਿਆ ਹੈ।

ਛੱਤੀਸਗੜ੍ਹ (Chhattisgarh) ਦੇ ਉਪ ਮੁੱਖ ਮੰਤਰੀ ਸ਼ਰਮਾ ਨੇ ਕਿਹਾ ਕਿ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਵਾਲੀਆਂ ਘਟਨਾਵਾਂ ਨੂੰ ਸੂਬੇ ਵਿੱਚ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰਿਆਂ ਨੂੰ ਸਮਾਜਿਕ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਜਿਕਰਯੋਗ ਹੈ ਕਿ 15-16 ਮਈ ਦੀ ਰਾਤ ਨੂੰ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਜੈਤਖੰਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।

Scroll to Top