ਚੰਡੀਗੜ੍ਹ 11 ਜਨਵਰੀ 2023: ਡਬਲਯੂਡਬਲਯੂਈ (WWE) ਦੁਨੀਆ ਵਿੱਚ ਸਭ ਤੋਂ ਵੱਧ ਅਨੁਸਰਣ ਕੀਤੇ ਜਾਣ ਵਾਲੇ ਖੇਡ ਈਵੈਂਟ ਵਿੱਚੋਂ ਇੱਕ ਹੈ। ਭਾਰਤ ਵਿੱਚ ਵੀ ਇਸਦੇ ਵੱਡੀ ਵਿੱਚ ਪ੍ਰਸ਼ੰਸ਼ਕ ਹਨ | ਦੀ ਰੌਕ, ਸਟੌਂਗ ਕੋਲਡ ਸਟੀਵ ਆਸਟਿਨ, ਅੰਡਰਟੇਕਰ ਦੇ ਪ੍ਰਸ਼ੰਸਕ ਅਜੇ ਵੀ ਦੇਸ਼ ਭਰ ਵਿੱਚ ਮੌਜੂਦ ਹਨ।
ਇਸ ਦੌਰਾਨ WWE ਦੀ ਮਲਕੀਅਤ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟਾਂ ਦੇ ਅਨੁਸਾਰ, ਡਬਲਯੂਡਬਲਯੂਈ ਨੂੰ ਹੁਣ ਸਾਊਦੀ ਅਰਬ ਦੇ ਪਬਲਿਕ ਇਨਵੈਸਟਮੈਂਟ ਫੰਡ ਨੂੰ ਵੇਚ ਦਿੱਤਾ ਗਿਆ ਹੈ। ਇਹ ਖ਼ਬਰ ਸਟੈਫਨੀ ਮੈਕਮੋਹਨ ਦੇ ਕੰਪਨੀ ਦੇ ਸਹਿ-ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਆਈ ਹੈ। ਹਾਲਾਂਕਿ, ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸਦੇ ਪਿਤਾ ਵਿੰਸ ਮੈਕਮੋਹਨ ਬੋਰਡ ਦੇ ਡਬਲਯੂਡਬਲਯੂਈ ਚੇਅਰਮੈਨ ਵਜੋਂ ਵਾਪਸ ਆਉਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਦੇ ਪ੍ਰਮੁੱਖ ਸ਼ੇਅਰਧਾਰਕ ਵਿਨਸ ਨੇ ਡਬਲਯੂਡਬਲਯੂਈ ਨੂੰ ਸਟਾਕ ਮਾਰਕੀਟ ਤੋਂ ਹਟਾ ਕੇ ਇਸ ਨੂੰ ਪ੍ਰਾਈਵੇਟ ਕੰਪਨੀ ਬਣਾਉਣ ਦਾ ਫੈਸਲਾ ਕੀਤਾ ਹੈ। ਡਬਲਯੂਡਬਲਯੂਈ ਪੇਸ਼ੇਵਰ ਕੁਸ਼ਤੀ ਵਿੱਚ ਸਭ ਤੋਂ ਵੱਡੀ ਕੰਪਨੀ ਹੈ। ਇਸ ਦੇ ਮੈਚ ਦੁਨੀਆ ਭਰ ਵਿੱਚ ਪ੍ਰਸਾਰਿਤ ਕੀਤੇ ਜਾਂਦੇ ਹਨ। ਇਕ ਰਿਪੋਰਟ ਮੁਤਾਬਕ ਇਹ ਕੰਪਨੀ 3 ਅਗਸਤ 1999 ਨੂੰ ਜਨਤਕ ਹੋਈ ਸੀ। ਇਹ ਪਹਿਲਾਂ ਮੈਕਮੋਹਨ ਪਰਿਵਾਰ ਦੀ ਮਲਕੀਅਤ ਸੀ ਅਤੇ ਮੈਕਮੋਹਨ ਨੇ ਇਸਨੂੰ ਵਾਪਸ ਨਿੱਜੀ ਮਲਕੀਅਤ ਵਿੱਚ ਲੈ ਲਿਆ ਸੀ ।