July 7, 2024 4:23 pm
ਨਸ਼ਾ ਤਸਕਰ

ਪਿੰਡ ਵਾਲਿਆਂ ਨੇ ਗ੍ਰਾਹਕ ਬਣਕੇ ਕਥਿਤ ਨਸ਼ਾ ਤਸਕਰ ਨੂੰ ਕਾਬੂ ਕਰਕੇ ਕੀਤਾ ਪੁਲਿਸ ਦੇ ਹਵਾਲੇ

ਫਾਜ਼ਿਲਕਾ, 03 ਜੂਨ 2023: ਪਿੰਡ ਬੁਰਜ ਹਨੂੰਮਾਨਗੜ੍ਹ ਦੇ ਪਿੰਡ ਵਾਸੀਆਂ ਨੇ ਇੱਕ ਕਥਿਤ ਨਸ਼ਾ ਤਸਕਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਜਾਣਕਾਰੀ ਦਿੰਦਿਆਂ ਪਿੰਡ ਬੁਰਜ ਹਨੂੰਮਾਨਗੜ੍ਹ ਦੇ ਬਸ਼ਿੰਦਿਆਂ ਨੇ ਦੱਸਿਆ ਕਿ ਨਾਲ ਲੱਗਦੇ ਪਿੰਡ ਡੱਬ ਵਾਲਾ ਕਲਾਂ ਦੇ ਇਕ ਵਿਅਕਤੀ ਜੋ ਕਿ ਉਨ੍ਹਾਂ ਦੇ ਪਿੰਡ ਬੁਰਜ ਹਨੂੰਮਾਨਗੜ੍ਹ ‘ਚ ਸੈਲੂਨ ਦਾ ਕੰਮ ਕਰਦਾ ਹੈ। ਉਨ੍ਹਾਂ ਪਤਾ ਚੱਲਿਆ ਸੀ ਕਿ ਉਕਤ ਵਿਅਕਤੀ ਨਸ਼ਾ ਵੇਚਣ ਦਾ ਕੰਮ ਕਰਦਾ ਹੈ।

ਇਸਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਪਿੰਡ ਦੀ ਪੰਚਾਇਤ ਵੱਲੋਂ ਰਲ ਕੇ ਉਕਤ ਵਿਅਕਤੀ ਨੂੰ ਰੰਗੇ ਹੱਥੀ ਕਾਬੂ ਕੀਤਾ। ਉਨ੍ਹਾਂ ਨੇ ਪਹਿਲਾਂ ਇਕ ਆਦਮੀ ਨੂੰ ਉਕਤ ਨੌਜਵਾਨ ਕੋਲ ਪੈਸੇ ਦੇ ਕੇ ਨਸ਼ਾ ਖਰੀਦਣ ਵਾਸਤੇ ਭੇਜਿਆ ਤਾਂ ਨਸ਼ਾ ਵੇਚਦੇ ਸਮੇਂ ਹੀ ਉਕਤ ਨੌਜਵਾਨ ਨੂੰ ਨਸ਼ੇ ਸਮੇਤ ਕਾਬੂ ਕਰ ਲਿਆ।

ਮੌਕੇ ‘ਤੇ ਫੜੇ ਗਏ ਕਥਿਤ ਨਸ਼ਾ ਤਸਕਰ ਨੇ ਹੋਰ ਵੀ ਕਈ ਨਾਵਾਂ ਦੇ ਖੁਲਾਸੇ ਕੀਤੇ । ਬਾਅਦ ‘ਚ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡ ‘ਚ ਇਕੱਤਰ ਹੋ ਕੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸ਼ਖਤੀ ਕਰਨ ਦੀ ਸਹਿਮਤੀ ਬਣੀ ਹੈ । ਇਸ ਸਬੰਧੀ ਐਸ.ਐਚ.ਓ ਅੰਗਰੇਜ ਕੁਮਾਰ ਥਾਣਾ ਅਰਨੀਵਾਲਾ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਸੱਚਾਈ ਨਿਕਲ ਕੇ ਸਾਹਮਣੇ ਆਵੇਗੀ ਉਸ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ |