ਸਮਰਾਲਾ, 31 ਮਾਰਚ 2023: ਸਮਰਾਲਾ ਵਿੱਚ ਚੋਰਾਂ ਦੇ ਹੌਸਲੇ ਹੁਣ ਇੰਨੇ ਬੁਲੰਦ ਹੋ ਗਏ ਕਿ ਚੋਰਾਂ ਵੱਲੋ ਹੁਣ ਪਿੰਡਾਂ ਵਿੱਚ ਖੇਤਾਂ ਵਿੱਚ ਲੱਗੀਆਂ ਮੋਟਰਾਂ ਅਤੇ ਤਾਰਾਂ ਚੋਰੀਆਂ ਦੀ ਖ਼ਬਰਾਂ ਹਨ | ਤਾਜ਼ਾ ਮਾਮਲਾ ਸਮਰਾਲਾ ਦੇ ਵਿੱਚ ਪੈਂਦੇ ਪਿੰਡ ਮਹਿਦੂਦਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਵੱਲੋ ਮੋਟਰਾਂ, ਤਾਰਾਂ ਅਤੇ ਮੋਟਰ ਪਾਇਪਾ ਨੂੰ ਚੋਰੀ ਕਰਦੇ ਪਿੰਡ ਵਾਲਿਆਂ ਨੇ ਫੜ ਲਿਆ | ਦੱਸਿਆ ਜਾ ਰਿਹਾ ਹੈ ਕਿ ਮੋਬਾਈਲ ਦੀ ਰੌਸ਼ਨੀ ਨਾਲ ਚੋਰੀ ਕਰਨ ਆਏ ਦੋ ਚੋਰਾਂ ਨੂੰ ਮੌਕੇ ‘ਤੇ ਪਿੰਡ ਵਾਲਿਆਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਇਨ੍ਹਾਂ ਵਿੱਚੋ ਇੱਕ ਚੋਰ ਭੱਜਣ ਵਿੱਚ ਕਾਮਜਾਬ ਹੋ ਗਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਚੋਰੀਆਂ ਤੋਂ ਕਾਫੀ ਪਰੇਸ਼ਾਨ ਸਨ ਕਿਉਂਕਿ ਉਹਨਾਂ ਦੇ ਖੇਤਾਂ ਵਿਚ ਪਹਿਲਾਂ ਵੀ ਚਾਰ ਪੰਜ ਵਾਰ ਚੋਰੀ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਮੌਕੇ ਤੇ ਤਿੰਨ ਵਿਅਕਤੀਆਂ ਚੋਰ ਸਨ ਜੋ ਕਿ ਮੋਬਾਇਲ ਦੀ ਟੋਰਚ ਜਗ੍ਹਾ ਤਾਰਾਂ ਚੋਰੀ ਕਰ ਰਹੇ ਸਨ | ਪਿੰਡ ਵਾਲਿਆਂ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਦੋ ਚੋਰਾਂ ਨੂੰ ਕਾਬੂ ਕਰ ਲਿਆ ਪ੍ਰੰਤੂ ਇੱਕ ਨੂੰ ਭੱਜਣ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਪਿੰਡ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇ । ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਬੇਮੌਸਮੀ ਬਰਸਾਤ ਦੇ ਨਾਲ ਹੋ ਰਹੇ ਨੁਕਸਾਨ ਨਾਲ ਝੱਲ ਰਿਹਾ ਹੈ। ਉਪਰੋਂ ਚੋਰਾਂ ਨੇ ਕਿਸਾਨਾਂ ਦੀਆ ਮੋਟਰਾਂ ਦੀਆਂ ਪਾਈਪਾਂ ਤੇ ਤਾਰਾਂ ਚੋਰੀਆ ਕਰ ਕਿਸਾਨਾਂ ਦੀਆਂ ਚਿੰਤਾ ਨੂੰ ਵਧਾ ਦਿੱਤਾ ਹੈ।