Vijay Hazare Trophy

Vijay Hazare Trophy: ਬੜੌਦਾ ਨੂੰ ਕਰਨਾਟਕ ਹੱਥੋਂ ਹਾਰ ਤੋਂ ਨਹੀਂ ਬਚਾ ਸਕਿਆ ਸ਼ਾਸ਼ਵਤ ਰਾਵਤ ਦਾ ਸੈਂਕੜਾ

ਚੰਡੀਗੜ੍ਹ, 11 ਜਨਵਰੀ 2025: ਵਿਜੇ ਹਜ਼ਾਰੇ ਟਰਾਫੀ (Vijay Hazare Trophy)ਦੇ ਅਹਿਮ ਮੈਚ ‘ਚ ਅੱਜ ਸਲਾਮੀ ਬੱਲੇਬਾਜ਼ ਸ਼ਾਸ਼ਵਤ ਰਾਵਤ ਦਾ ਸ਼ਾਨਦਾਰ ਸੈਂਕੜਾ ਬੜੌਦਾ ਨੂੰ ਕਰਨਾਟਕ ਖ਼ਿਲਾਫ਼ ਜਿੱਤ ਦਿਵਾਉਣ ‘ਚ ਨਾਕਾਮ ਰਿਹਾ ਅਤੇ ਮਯੰਕ ਅਗਰਵਾਲ ਦੀ ਟੀਮ ਨੇ ਮੈਚ ਪੰਜ ਦੌੜਾਂ ਨਾਲ ਜਿੱਤ ਕੇ ਵਿਜੇ ਹਜ਼ਾਰੇ ਟਰਾਫੀ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ।

ਕਰਨਾਟਕ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਦੇਵਦੱਤ ਪਾਡਿੱਕਲ ਦੀਆਂ 102 ਦੌੜਾਂ ਅਤੇ ਅਨੀਸ਼ ਕੇਵੀ ਦੀਆਂ 52 ਦੌੜਾਂ ਦੀ ਮੱਦਦ ਨਾਲ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 281 ਦੌੜਾਂ ਬਣਾਈਆਂ। ਜਵਾਬ ‘ਚ ਬੜੌਦਾ ਲਈ ਸ਼ਾਸ਼ਵਤ ਨੇ 104 ਦੌੜਾਂ ਬਣਾਈਆਂ ਪਰ ਟੀਮ 49.5 ਓਵਰਾਂ ‘ਚ 276 ਦੌੜਾਂ ‘ਤੇ ਆਲ ਆਊਟ ਹੋ ਗਈ।

ਕਰਨਾਟਕ ਦੀ ਜਿੱਤ ‘ਚ ਪਡਿੱਕਲ ਤੋਂ ਇਲਾਵਾ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਦੀ ਭੂਮਿਕਾ ਵੀ ਮਹੱਤਵਪੂਰਨ ਸੀ। ਜਿੱਥੇ ਪਡਿੱਕਲ ਘਰੇਲੂ ਕ੍ਰਿਕਟ ‘ਚ ਵਾਪਸੀ ‘ਤੇ ਚਮਕਿਆ, ਉੱਥੇ ਹੀ ਡੈਥ ਓਵਰਾਂ ‘ਚ ਪ੍ਰਸਿਧ ਦੇ ਸ਼ਾਨਦਾਰ ਸਪੈਲ ਨੇ ਕਰਨਾਟਕ ਨੂੰ ਬੜੌਦਾ ‘ਤੇ ਰੋਮਾਂਚਕ ਜਿੱਤ ਦਰਜ ਕਰਨ ‘ਚ ਮੱਦਦ ਕੀਤੀ। ਸ਼ਾਸ਼ਵਤ ਦੇ ਸੈਂਕੜੇ ਨਾਲ ਬੜੌਦਾ ਜਿੱਤ ਵੱਲ ਵਧਦਾ ਦਿਖਾਈ ਦੇ ਰਿਹਾ ਸੀ ਅਤੇ ਆਖਰੀ ਪੰਜ ਓਵਰਾਂ ‘ਚ ਉਸਨੂੰ ਸਿਰਫ਼ 44 ਦੌੜਾਂ ਦੀ ਲੋੜ ਸੀ। ਹਾਲਾਂਕਿ, ਪ੍ਰਸਿਧ ਕ੍ਰਿਸ਼ਨ ਨੇ 47ਵੇਂ ਓਵਰ ‘ਚ ਦੋ ਵਿਕਟਾਂ ਲੈ ਕੇ ਮੈਚ ਦਾ ਰੁਖ਼ ਬਦਲ ਦਿੱਤਾ।

ਇੱਕ ਹੋਰ ਕੁਆਰਟਰ ਫਾਈਨਲ ਮੈਚ ‘ਚ ਮਹਾਰਾਸ਼ਟਰ ਨੇ ਪੰਜਾਬ ਨੂੰ 70 ਦੌੜਾਂ ਨਾਲ ਹਰਾ ਕੇ ਆਖਰੀ ਚਾਰ ‘ਚ ਪ੍ਰਵੇਸ਼ ਕੀਤਾ। ਨੌਜਵਾਨ ਅਰਸ਼ਿਨ ਕੁਲਕਰਨੀ ਨੇ 107 ਦੌੜਾਂ ਦੀ ਮੱਦਦ ਨਾਲ ਆਪਣਾ ਪਹਿਲਾ ਲਿਸਟ ਏ ਸੈਂਕੜਾ ਜੜਿਆ ਜਦੋਂ ਕਿ ਵਿਕਟਕੀਪਰ-ਬੱਲੇਬਾਜ਼ ਨਿਤਿਨ ਨਾਇਕ ਨੇ 29 ਗੇਂਦਾਂ ‘ਤੇ ਨਾਬਾਦ ਅਰਧ ਸੈਂਕੜਾ ਜੜਿਆ |

Read More: Arshdeep Singh: ਵਿਜੇ ਹਜ਼ਾਰੇ ਟਰਾਫੀ ‘ਚ ਅਰਸ਼ਦੀਪ ਸਿੰਘ ਦੀ ਤੂਫ਼ਾਨੀ ਬੱਲੇਬਾਜ਼ੀ ਨੇ ਸਭ ਨੂੰ ਕੀਤਾ ਹੈਰਾਨ

Scroll to Top