July 7, 2024 4:25 am
Gurpreet Singh Kangar

ਸਾਬਕਾ ਕੈਬਿਨਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਘਰ ਪੁੱਜੀ ਵਿਜੀਲੈਂਸ

ਬਠਿੰਡਾ, 10 ਜਨਵਰੀ 2024: ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਕਸਬੇ ਦੇ ਪਿੰਡ ਕਾਂਗੜ ਦੇ ਵਿੱਚ ਕਾਂਗਰਸ ਦੇ ਸਾਬਕਾ ਕੈਬਿਨਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਦੇ ਜੱਦੀ ਮਕਾਨ ‘ਤੇ ਚੰਡੀਗੜ੍ਹ ਵਿਜੀਲੈਂਸ ਵੱਲੋਂ ਮੈਜ਼ਰਮੈਂਟ ਕਰਕੇ ਕੋਸਟ ਆਫ ਵੈਲਿਊ ਕੱਢੀ ਗਈ ਹੈ | ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜਲੈਂਸ ਬਿਊਰੋ ਪੰਜਾਬ ਬਠਿੰਡਾ ਰੇਂਜ ਵੱਲੋਂ ਤਲਬ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਈ ਵਾਰ ਵਿਜਲੈਂਸ ਵੱਲੋਂ ਤਲਬ ਕੀਤਾ ਜਾ ਚੁੱਕਿਆ ਹੈ ਅਤੇ ਇਸੇ ਜਾਂਚ ਦੇ ਤਹਿਤ ਅੱਜ ਚੰਡੀਗੜ੍ਹ ਵਿਜੀਲੈਂਸ ਦੇ ਵੱਲੋਂ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਘਰ ਪਿੰਡ ਕਾਂਗੜ ਹਲਕਾ ਰਾਮਪੁਰਾ ਦੇ ਵਿੱਚ ਪਹੁੰਚੀ ਹੈ |

ਇਸ ਪੂਰੇ ਮਸਲੇ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਵਿਜੀਲੈਂਸ ਬਠਿੰਡਾ ਰੇਂਜ ਅਤੇ ਚੰਡੀਗੜ੍ਹ ਵਿਜੀਲੈਂਸ ਟੀਮ ਦੇ ਵੱਲੋਂ ਆਮਦਨ ਤੋਂ ਬਾਅਦ ਜਾਇਦਾਦ ਦੇ ਮਸਲੇ ਨੂੰ ਲੈ ਕੇ ਚੱਲ ਰਹੀ ਜਾਂਚ ਦੇ ਤਹਿਤ ਅੱਜ ਉਹਨਾਂ ਦੇ ਪੁਰਾਣੇ ਜੱਦੀ ਨਿਵਾਸ ਹਨ ਅਤੇ ਉਹਨਾਂ ਦੇ ਮੌਜੂਦਾ ਨਿਵਾਸ ਸਥਾਨ ਦੇ ਨਾਲ ਨਾਲ ਉਹਨਾਂ ਦੀ ਪ੍ਰੋਪਰਟੀ ਦਾ ਮੈਜ਼ਰਮੈਂਟ ਲੈਣ ਦੇ ਲਈ ਪਹੁੰਚੇ ਸੀ |

ਇਸ ਮੌਕੇ ਤੇ ਫਿਲਹਾਲ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਮੌਜੂਦ ਨਹੀਂ ਹਨ, ਪਰ ਉਹਨਾਂ ਦਾ ਬੇਟਾ ਹਰਮਨਬੀਰ ਸਿੰਘ 90% ਮਿਣਤੀ ਤੋਂ ਬਾਅਦ ਵਿਜਲੈਂਸ ਟੀਮ ਦੇ ਨਾਲ ਬਿਨਾਂ ਸਹਿਯੋਗ ਕੀਤਿਆਂ ਉਸ ਮੌਕੇ ਤੋਂ ਚਲੇ ਗਏ | ਇਸ ਬਾਬਤ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਉਹਨਾਂ ਦੇ ਵੱਲੋਂ ਰਹਿੰਦੀ ਮਿਣਤੀ ਦੇ ਲਈ ਦੁਬਾਰਾ ਮੁੜ ਤੋਂ ਗੁਰਪ੍ਰੀਤ ਸਿੰਘ ਕਾਂਗੜ ਨੂੰ ਸੰਪਰਕ ਕਰਕੇ ਉਹਨਾਂ ਦੇ ਨਿਵਾਸ ਸਥਾਨ ‘ਤੇ ਮਿਲਣ ਲਈ ਜਾਵਾਂਗੇ | ਇਸ ਜਾਂਚ ਤੋਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ |