June 28, 2024 5:18 pm
Manpreet Badal

ਮਨਪ੍ਰੀਤ ਬਾਦਲ ਸਮੇਤ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਵਿਜੀਲੈਂਸ ਮੁੜ ਕਰ ਸਕਦੀ ਹੈ ਪੁੱਛਗਿੱਛ

ਚੰਡੀਗੜ੍ਹ, 24 ਜੁਲਾਈ 2023: ਸੂਤਰਾਂ ਦੇ ਹਵਾਲੇ ਨਾਲ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵਿਜੀਲੈਂਸ ਬਿਊਰੋ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ (Manpreet Badal) ਸਮੇਤ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ।ਪਿਛਲੇ ਦਿਨੀਂ ਵੀ ਮਨਪ੍ਰੀਤ ਸਿੰਘ ਬਾਦਲ ਤੋਂ ਵਿਜੀਲੈਂਸ ਵੱਲੋਂ 3 ਘੰਟੇ ਪੁੱਛਗਿੱਛ ਕੀਤੀ ਗਈ ਸੀ। ਹੁਣ ਫਿਰ ਤੋਂ ਸੂਚਨਾ ਮਿਲ ਰਹੀ ਹੈ ਕਿ ਵਿਜੀਲੈਂਸ ਕਿਸੇ ਵੀ ਸਮੇਂ ਮਨਪ੍ਰੀਤ ਬਾਦਲ ਨੂੰ ਪੁੱਛਗਿੱਛ ਲਈ ਤਲਬ ਕਰ ਸਕਦੀ ਹੈ।

ਉਨ੍ਹਾਂ ‘ਤੇ ਜਾਇਦਾਦਾਂ ਦੀ ਖਰੀਦ-ਵੇਚ ਵਿੱਚ ਧਾਂਦਲੀ ਦੇ ਦੋਸ਼ ਹਨ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਮਨਪ੍ਰੀਤ ਖ਼ਿਲਾਫ਼ ਗੰਭੀਰ ਦੋਸ਼ ਲਾਏ ਗਏ ਹਨ। ਮਨਪ੍ਰੀਤ ਸਿੰਘ ਬਾਦਲ ‘ਤੇ ਸਰੂਪ ਚੰਦ ਸਿੰਗਲਾ ਨੇ ਇਲਜ਼ਾਮ ਲਾਏ ਸਨ ਕਿ ਸਾਬਕਾ ਵਿੱਤ ਮੰਤਰੀ ਨੇ ਪੁੱਡਾ ਤੋਂ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਖਰੀਦ ਕੀਤੀ ਹੈ। ਇਹ ਜ਼ਮੀਨ ਬਠਿੰਡਾ ਵਿੱਚ ਖਰੀਦ ਕੀਤੀ ਗਈ ਸੀ।

ਸਰੂਪ ਚੰਦ ਸਿੰਗਲਾ ਦੇ ਇਲਜ਼ਾਮਾਂ ਮੁਤਾਬਕ ਮਨਪ੍ਰੀਤ ਬਾਦਲ (Manpreet Badal) ਨੇ ਮੰਤਰੀ ਰਹਿੰਦੇ ਹੋਏ ਪੁੱਡਾ ਤੋਂ ਜ਼ਮੀਨ ਖਰੀਦ ਕਰਨ ਦੇ ਲਈ ਆਪਣੇ ਹੀ ਕੁੱਝ ਵਿਅਕਤੀਆਂ ਤੋਂ ਬੋਲੀਆਂ ਲਗਵਾਈਆਂ ਸਨ। ਜੇਕਰ ਸਰੂਪ ਚੰਦ ਸਿੰਗਲਾ ਵੱਲੋਂ ਲਾਏ ਗਏ ਇਲਜ਼ਾਮ ਸਹੀ ਸਾਬਤ ਹੁੰਦੇ ਹਨ ਤਾਂ ਵਿਜੀਲੈਂਸ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਸਕਦੀ ਹੈ।