ਮੋਹਾਲੀ, 21 ਅਪ੍ਰੈਲ 2023: ਆਮਦਨ ਤੋਂ ਜਿਆਦਾ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਤੋਂ ਮੋਹਾਲੀ ਵਿਖੇ ਵਿਜੀਲੈਂਸ ਨੇ ਅੱਠ ਘੰਟੇ ਕੀਤੀ ਪੁੱਛਗਿੱਛ। ਇਸਦੇ ਨਾਲ ਹੀ ਵਿਜੀਲੈਂਸ ਨੇ ਬਲਵੀਰ ਸਿੱਧੂ ਨੂੰ ਫਿਰ 5 ਮਈ ਨੂੰ ਪੂਰੇ ਰਿਕਾਰਡ ਸਮੇਤ ਪੇਸ਼ ਹੋਣ ਲਈ ਬੁਲਾਇਆ ਹੈ ।
ਜਿਕਰਯੋਗ ਹੈ ਕਿ ਬਲਬੀਰ ਸਿੰਘ ਸਿੱਧੂ (Balbir Singh Sidhu) ਵੱਲੋਂ ਅੱਜ ਸਵੇਰੇ ਤਕਰੀਬਨ 10 ਵਜੇ ਵਿਜੀਲੈਂਸ ਬਿਊਰੋ ਅੱਗੇ ਆਪਣਾ ਪੱਖ ਰੱਖਣ ਲਈ ਪੇਸ਼ ਹੋਏ। ਤਕਰੀਬਨ ਅੱਠ ਘੰਟੇ ਹੋਈ ਪੁੱਛਗਿੱਛ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਵਿਜੀਲੈਂਸ ਬਿਊਰੋ ਤੋਂ ਬਾਹਰ ਆਏ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਵੱਲੋਂ ਕਿਹਾ ਕਿ ਜਦੋਂ ਸਰਕਾਰਾਂ ਬਦਲਦੀਆਂ ਉਦੋਂ ਇਹ ਸਭ ਕੁਝ ਹੁੰਦਾ ਹੀ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਬੰਧਿਤ ਵਿਜੀਲੈਂਸ ਅਧਿਕਾਰੀਆਂ ਨੇ ਮੇਰੇ ਨਾਲ ਚੰਗਾ ਵਿਵਹਾਰ ਕਰਦਿਆਂ ਸਵਾਲ ਕੀਤੇ, ਜਿੰਨੇ ਦੇ ਮੇਰੇ ਵਲੋਂ ਜਵਾਬ ਦਿੱਤੇ ਗਏ ਹਨ | ਉਨ੍ਹਾਂ ਨੇ ਕਿਹਾ ਵਿਜੀਲੈਂਸ ਬਿਊਰੋ ਦੇ ਸੰਬੰਧਿਤ ਅਧਿਕਾਰੀਆਂ ਵੱਲੋਂ ਮੈਨੂੰ ਇੱਕ ਪ੍ਰੋਫਾਰਮਾ ਦਿੱਤਾ ਗਿਆ ਹੈ ਜੋ 5 ਮਈ ਨੂੰ ਭਰ ਕੇ ਉਨ੍ਹਾਂ ਨੂੰ ਸੌਂਪਣ ਲਿਆ ਕਿਹਾ ਗਿਆ ਹੈ ।