July 2, 2024 8:20 pm
Mohali

ਵਿਜੀਲੈਂਸ ਨੇ ਮੋਹਾਲੀ ‘ਚ ਅਮਰੂਦਾਂ ਦੇ ਬਾਗ਼ ਦੇ ਨਾਂ ਤੇ ਕਰੋੜਾਂ ਰੁਪਏ ਮੁਆਵਜ਼ਾ ਹਾਸਲ ਕਰਨ ਵਾਲਿਆ ‘ਤੇ ਕੱਸਿਆ ਸ਼ਿਕੰਜਾ, 8 ਜਣੇ ਗ੍ਰਿਫਤਾਰ

ਮੋਹਾਲੀ, 03 ਮਈ 2023: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟੋਲਰੇਂਸ ਨੀਤੀ ਤਹਿਤ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਮੋਹਾਲੀ (Mohali) ‘ਚ ਅਮਰੂਦਾਂ ਦੇ ਬਾਗ਼ ਲਗਾਉਣ ਦੇ ਨਾਂ ਤੇ ਕਰੋੜਾਂ ਰੁਪਏ ਮੁਆਵਜ਼ਾ ਹਾਸਲ ਕਰਨ ਵਾਲਿਆ ‘ਤੇ ਸ਼ਿਕੰਜਾ ਕੱਸਿਆ ਹੈ | ਕਰੋੜਾਂ ਦੇ ਇਸ ਘੋਟਾਲੇ ‘ਚ ਵਿਜੀਲੈਂਸ ਨੇ ਬਾਗਵਾਨੀ ਵਿਭਾਗ ਦੇ ਸਰਕਾਰੀ ਅਧਿਕਾਰੀਆਂ ਸਮੇਤ 18 ਜਣਿਆਂ ਨੂੰ ਨਾਮਜਦ ਕੀਤਾ ਹੈ। ਇਸਦੇ ਨਾਲ ਹੀ ਦੋ ਔਰਤਾਂ ਸਮੇਤ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ |

ਗ੍ਰਿਫਤਾਰ ਮੁਲਜ਼ਮਾਂ ਵਿੱਚ ਪ੍ਰਾਪਰਟੀ ਡੀਲਰ ਤੇ ਪਟਵਾਰੀ ਵੀ ਸ਼ਾਮਲ ਹੈ । ਇਸਦੇ ਨਾਲ ਹੀ ਗ੍ਰਿਫਤਾਰ ਮੁਲਜ਼ਮਾਂ ਨੂੰ ਵਿਜੀਲੈਂਸ ਨੇ ਅੱਜ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਚਾਰ ਨੂੰ ਪੰਜ ਦਿਨ ਤੇ ਦੋ ਔਰਤਾਂ ਸਮੇਤ ਚਾਰ ਨੂੰ ਦੋ ਦਿਨ ‘ਤੇ ਪੁਲਿਸ ਰਿਮਾਂਡ ਭੇਜ ਦਿੱਤਾ ਗਿਆ । ਮੁਲਜ਼ਮ ਐਕਵਾਇਰ ਜ਼ਮੀਨ ਨੂੰ ਲੀਜ ‘ਤੇ ਲੈ ਕੇ ਬੂਟੇ ਲਗਾਉਂਦੇ ਸਨ, ਛੋਟੇ ਬੂਟਿਆਂ ਨੂੰ ਦਰਖ਼ਤ ਦਿਖਾਕੇ ਕਰੋੜਾਂ ਰੁਪਏ ਮੁਆਵਜ਼ਾ ਲੈਨ ਦਾ ਦੋਸ਼ ਹੈ |