ਚੰਡੀਗੜ੍ਹ, 06 ਅਪ੍ਰੈਲ 2023: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਕਈ ਵਿਧਾਇਕਾਂ ਅਤੇ ਅਫਸਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ | ਅੱਜ ਵਿਜੀਲੈਂਸ ਪੰਜਾਬ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੋਂ ਮੁੜ ਪੁੱਛਗਿੱਛ ਕਰੇਗੀ। ਸੂਤਰਾਂ ਦੇ ਮੁਤਾਬਕ ਕੁਲਦੀਪ ਸਿੰਘ ਵੈਦ (Kuldeep Singh Vaid) ਨੂੰ ਵੀ ਵਿਜੀਲੈਂਸ ਵੱਲੋਂ 21 ਮਾਰਚ ਅਤੇ 29 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਦਸਤਾਵੇਜ਼ ਨਾ ਲੈ ਕੇ ਆਉਣ ਅਤੇ ਸਹੀ ਜਾਣਕਾਰੀ ਨਾ ਦੇਣ ਕਾਰਨ ਉਨ੍ਹਾਂ ਤੋਂ ਅੱਜ ਤੀਜੀ ਵਾਰ ਪੁੱਛਗਿੱਛ ਕੀਤੀ ਜਾਵੇਗੀ। ਅੱਜ ਕੁਲਦੀਪ ਸਿੰਘ ਵੈਦ ਤੋਂ ਮੁੜ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਜਾਇਦਾਦ ਕਿਸ ਤਰ੍ਹਾਂ ਦੀ ਬਣਾਈ, ਉਸ ਦੀ ਆਮਦਨ ਕਿਵੇਂ ਵਧੀ ਹੈ, ਵਿਜੀਲੈਂਸ ਉਨ੍ਹਾਂ ਦੇ ਬੈਂਕ ਅਤੇ ਲਾਕਰਾਂ ਬਾਰੇ ਜਾਣਕਾਰੀ ਲੈ ਸਕਦੀ ਹੈ।
ਨਵੰਬਰ 23, 2024 1:08 ਪੂਃ ਦੁਃ