Site icon TheUnmute.com

Vigilance: ਵਿਜੀਲੈਂਸ ਬਿਊਰੋ ਨੇ ਹੈੱਡ ਕਾਂਸਟੇਬਲ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ

Vigilance Bureau

ਚੰਡੀਗੜ੍ਹ, 28 ਜੂਨ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਅੱਜ ਐਸ.ਬੀ.ਐਸ. ਨਗਰ ਦੇ ਥਾਣਾ ਬੰਗਾ ਸਿਟੀ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਅਵਤਾਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ | ਵਿਜੀਲੈਂਸ ਨੇ ਮੁਤਾਬਕ ਉਕਤ ਮੁਲਜ਼ਮ ਨੂੰ ਬੰਗਾ ਸ਼ਹਿਰ ਦੀ ਰਹਿਣ ਵਾਲੀ ਰੇਖਾ ਦੇਵੀ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਹੈ।

ਸ਼ਿਕਾਇਤਕਰਤਾ ਦੇ ਮੁਤਾਬਕ ਉਸਦੇ ਲੜਕੇ ਖਿਲਾਫ਼ ਥਾਣਾ ਬੰਗਾ ਵਿਖੇ ਕਸ ਦਰਜ ਹੈ | ਉਕਤ ਪੁਲਿਸ ਮੁਲਾਜ਼ਮ ਨੇ ਅਦਾਲਤ ‘ਚ ਚਲਾਨ ਪੇਸ਼ ਕਰਨ ਅਤੇ ਉਸਦੇ ਲੜਕੇ ਦਾ ਪੱਖ ਪੂਰਨ ਲਈ ਅਤੇ ਕੇਸ ‘ਚੋਂ ਬਰੀ ਕਰਵਾਉਣ ਲਈ 10 ਹਜ਼ਾਰ ਦੀ ਰਿਸ਼ਵਤ ਮੰਗੀ | ਉਕਤ ਮੁਲਾਜ਼ਮ ਪਹਿਲਾਂ ਰਿਸ਼ਵਤ ਵਜੋਂ 5500 ਰੁਪਏ ਲੈ ਚੁੱਕਾ ਸੀ | ਇਸਤੋਂ ਬਾਅਦ ਸ਼ਿਕਾਇਤ ਦੀ ਪੜਤਾਲ ਕਰਦੇ ਹੋਏ ਵਿਜੀਲੈਂਸ (Vigilance Bureau) ਨੇ ਜਾਲ ਵਿਛਾ ਕੇ ਹੈੱਡ ਕਾਂਸਟੇਬਲ ਅਵਤਾਰ ਸਿੰਘ ਨੂੰ ਰਿਸ਼ਵਤ ਲੈਂਦਾ ਰੰਗੀ ਹੱਥੀਂ ਫੜ ਲਿਆ |

Exit mobile version