Vidhya Ramraj

ਵਿੱਦਿਆ ਰਾਮਰਾਜ ਨੇ 39 ਸਾਲਾਂ ਬਾਅਦ ਦੁਹਰਾਇਆ ਇਤਿਹਾਸ, 400 ਮੀਟਰ ਹਰਡਲ ਦੌੜ ‘ਚ ਪੀ.ਟੀ. ਊਸ਼ਾ ਦੇ ਰਿਕਾਰਡ ਦੀ ਕੀਤੀ ਬਰਾਬਰੀ

ਚੰਡੀਗੜ੍ਹ, 02 ਅਕਤੂਬਰ 2023: ਵਿੱਦਿਆ ਰਾਮਰਾਜ (Vidhya Ramraj) ਨੇ ਏਸ਼ੀਆਈ ਖੇਡਾਂ 2023 ਵਿੱਚ ਇਤਿਹਾਸ ਰਚ ਦਿੱਤਾ ਹੈ। ਵਿੱਦਿਆ ਨੇ ਮਹਾਨ ਐਥਲੀਟ ਪੀਟੀ ਊਸ਼ਾ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵਿਦਿਆ ਨੇ 400 ਮੀਟਰ ਦੀ ਦੌੜ 55.43 ਸੈਕਿੰਡ ਵਿੱਚ ਪੂਰੀ ਕੀਤੀ। ਇਸ ਨਾਲ ਉਸ ਨੇ ਬੀਬੀਆਂ ਦੀ 400 ਮੀਟਰ ਹਰਡਲ ਦੌੜ ਵਿੱਚ ਪੀਟੀ ਊਸ਼ਾ ਦੇ 39 ਸਾਲ ਪੁਰਾਣੇ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰ ਲਈ ਹੈ ।

ਜਿਕਰਯੋਗ ਹੈ ਕਿ 1984 ਵਿੱਚ ਪੀਟੀ ਊਸ਼ਾ ਨੇ ਇਹ ਦੌੜ 55.42 ਸਕਿੰਟਾਂ ਵਿੱਚ ਪੂਰੀ ਕੀਤੀ ਸੀ। ਹੁਣ ਵਿੱਦਿਆ ਰਾਮਰਾਜ ਨੇ ਵੀ ਇਸ ਰਿਕਾਰਡ ਦੀਓ ਬਰਾਬਰੀ ਕੀਤੀ ਹੈ । ਇਸ ਤੋਂ ਪਹਿਲਾਂ ਵਿਦਿਆ ਦਾ ਸਰਵੋਤਮ ਰਿਕਾਰਡ 55.43 ਸਕਿੰਟ ਦਾ ਸੀ। ਵਿੱਦਿਆ ਰਾਮਰਾਜ ਬਹਿਰੀਨ ਦੀ ਅਮੀਨਤ ਓਏ ਜਮਾਲ ਦੇ ਨਾਲ ਹੀਟ 1 ਤੋਂ ਸਿੱਧੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ ।

ਵਿੱਦਿਆ ਦੀ ਭੈਣ ਨਿਤਿਆ ਵੀ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਵਿੱਦਿਆ (Vidhya Ramraj) ਅਤੇ ਨਿਤਿਆ ਭਾਰਤ ਦੀਆਂ ਪਹਿਲੀਆਂ ਜੁੜਵਾ ਭੈਣਾਂ ਹਨ ਜੋ ਏਸ਼ਿਆਈ ਖੇਡਾਂ ਵਿੱਚ ਇਕੱਠੇ ਹਿੱਸਾ ਲੈਣ ਰਹੀਆਂ ਹਨ । ਨਿਤਿਆ ਦਾ ਜਨਮ ਵਿੱਦਿਆ ਤੋਂ ਇਕ ਮਿੰਟ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਪਿਤਾ ਨੇ ਇੱਕ ਵਾਰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੋਇੰਬਟੂਰ ਦੀਆਂ ਸੜਕਾਂ ‘ਤੇ ਇੱਕ ਆਟੋ-ਰਿਕਸ਼ਾ ਚਲਾਉਂਦੇ ਸਨ। ਨਿਤਿਆ ਨੇ ਔਰਤਾਂ ਦੀ 100 ਮੀਟਰ ਅੜਿੱਕਾ ਦੌੜ ਵਿੱਚ ਹਿੱਸਾ ਲਿਆ ਅਤੇ ਵਿਦਿਆ ਨੇ 400 ਮੀਟਰ ਅੜਿੱਕਾ (ਹਰਡਲ) ਦੌੜ ਵਿੱਚ ਹਿੱਸਾ ਲਿਆ।

Scroll to Top