22 ਜੁਲਾਈ 2025: ਪੰਜਾਬ ਦੇ ਫਗਵਾੜਾ (phagwara) ਤੋਂ ਇੱਕ ਬਹੁਤ ਹੀ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਔਰਤ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਸਿੱਖ ਨੌਜਵਾਨ ਔਰਤ ਅਤੇ ਉਸਦੇ ਅਪਾਹਜ ਪਤੀ ਨੂੰ ਚੱਪਲਾਂ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ। ਅਪਾਹਜ ਵਿਅਕਤੀ ਵ੍ਹੀਲਚੇਅਰ ‘ਤੇ ਬੈਠਾ ਸੀ, ਫਿਰ ਵੀ ਉਹ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ।
ਉਥੇ ਹੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ (police) ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਥਾਣਾ ਰਾਵਲਪਿੰਡੀ ਅਧੀਨ ਪੈਂਦੇ ਪਿੰਡ ਰਿਹਾਣਾ ਜੱਟਾ ਦੀ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾ ਕਰਨ ਵਾਲਾ ਸਿੱਖ ਨੌਜਵਾਨ ਪੀੜਤ ਪਰਿਵਾਰ ਦਾ ਗੁਆਂਢੀ ਹੈ। ਉਸਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ। ਦੋਸ਼ੀ ਨੇ ਕੁਹਾੜੀ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਸਦੇ ਪਰਿਵਾਰ ਨੇ ਨੌਜਵਾਨ ਨੂੰ ਰੋਕ ਦਿੱਤਾ। ਫ਼ਿਲਹਾਲ ਪੁਲਿਸ ਨੇ ਗੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
Read More: ਫਗਵਾੜਾ ‘ਚ ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੇ 21 ਉਮੀਦਵਾਰ ਜੇਤੂ