Bengaluru jail news

ਬੰਗਲੁਰੂ ਦੀ ਇੱਕ ਕੇਂਦਰੀ ਜੇਲ੍ਹ ਤੋਂ ਕੈਦੀਆਂ ਦੀ ਵੀਡੀਓ ਵਾਇਰਲ, ਕੈਦੀਆਂ ਕੋਲ ਦਿਖੇ ਮੋਬਾਈਲ ਤੇ ਸ਼ਰਾਬ

ਬੰਗਲੁਰੂ, 10 ਨਵੰਬਰ 2025: ਬੰਗਲੁਰੂ ਦੀ ਪਰੱਪਨਾ ਅਗਰਹਰਾ ਕੇਂਦਰੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਕੈਦੀ ਗਾਉਂਦੇ, ਨੱਚਦੇ ਅਤੇ ਪਾਰਟੀ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਹੋਣੀ ਬਾਕੀ ਹੈ।

ਵਾਇਰਲ ਹੋਏ ਇਸ 55 ਮਿੰਟ ਦੇ ਵੀਡੀਓ ਦੇ ਸ਼ੁਰੂ ‘ਚ ਖਿੜਕੀ ‘ਤੇ ਸ਼ਰਾਬ ਦੀਆਂ ਚਾਰ ਬੋਤਲਾਂ ਦਿਖਾਈ ਦੇ ਰਹੀਆਂ ਹਨ ਅਤੇ ਕੁਝ ਕੈਦੀ ਜ਼ਮੀਨ ‘ਤੇ ਬੈਠੇ ਹਨ ਅਤੇ ਭਾਂਡੇ ਖੜਕਾ ਕੇ ਪੰਜ ਤੋਂ ਛੇ ਜਣੇ ਨੱਚ ਰਹੇ ਹਨ ਅਤੇ ਚੀਕਾਂ ਮਾਰ ਰਹੇ ਹਨ।

ਇੱਕ ਵੀਡੀਓ ‘ਚ ਡਿਸਪੋਜ਼ੇਬਲ ਗਲਾਸਾਂ ‘ਚ ਸ਼ਰਾਬ, ਇੱਕ ਪਲੇਟ ‘ਚ ਕੱਟੇ ਹੋਏ ਫਲ ਅਤੇ ਤਲੀ ਹੋਈ ਮੂੰਗਫਲੀ ਵੀ ਦਿਖਾਈ ਦੇ ਰਹੇ ਹਨ। ਅੰਤ ‘ਚ ਕਈ ਮੋਬਾਈਲ ਫੋਨ ਅਤੇ ਚਾਰਜਰ ਵੀ ਦਿਖਾਈ ਦੇ ਰਹੇ ਹਨ। ਵਾਇਰਲ ਵੀਡੀਓ ਲਗਭੱਗ ਇੱਕ ਹਫ਼ਤਾ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ।

ਸ਼ਨੀਵਾਰ ਨੂੰ ਪਹਿਲਾਂ ਸਾਹਮਣੇ ਆਏ ਪਹਿਲੇ ਵੀਡੀਓ ‘ਚ ISIS ਅੱ.ਤ.ਵਾ.ਦੀ ਜ਼ੁਹੈਬ ਹਮੀਦ ਸ਼ਕੀਲ ਮੰਨਾ ਨੂੰ ਫ਼ੋਨ ਦੀ ਵਰਤੋਂ ਕਰਦੇ ਹੋਏ ਦੇਖਿਆ ਗਿਆ ਸੀ। ਸ਼ਕੀਲ ਨੂੰ NIA ਨੇ 17 ਨਵੰਬਰ, 2021 ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ‘ਤੇ ਅੱ.ਤ.ਵਾ.ਦੀ ਸੰਗਠਨ ‘ਚ ਨੌਜਵਾਨਾਂ ਨੂੰ ਭਰਤੀ ਕਰਨ ਅਤੇ ਫੰਡ ਇਕੱਠਾ ਕਰਨ ਦਾ ਦੋਸ਼ ਹੈ।

ਜੇਲ੍ਹਾਂ ਦੇ ਵਧੀਕ ਇੰਸਪੈਕਟਰ ਜਨਰਲ (ਏਆਈਜੀ) ਪੀਵੀ ਆਨੰਦ ਰੈਡੀ ਨੇ ਕਿਹਾ, “ਇਨ੍ਹਾਂ ਕੈਦੀਆਂ ਨੇ ਮੋਬਾਈਲ ਫੋਨ ਕਿਵੇਂ ਪ੍ਰਾਪਤ ਕੀਤੇ, ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਕੌਣ ਲਿਆਂਦਾ, ਉਨ੍ਹਾਂ ਨੂੰ ਕਿਸਨੇ ਦਿੱਤਾ, ਵੀਡੀਓ ਕਦੋਂ ਰਿਕਾਰਡ ਕੀਤੀ ਗਈ ਅਤੇ ਇਹ ਮੀਡੀਆ ਨੂੰ ਕਿਵੇਂ ਲੀਕ ਹੋਇਆ, ਇਹ ਸਭ ਜਾਂਚ ਅਧੀਨ ਹੈ।”

ਸ਼ਨੀਵਾਰ ਨੂੰ ਸਾਹਮਣੇ ਆਏ ਪਹਿਲੇ ਵੀਡੀਓ ‘ਚ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਫ਼ੋਨ ਦੀ ਵਰਤੋਂ ਕਰਦੇ ਦਿਖਾਇਆ ਗਿਆ ਸੀ। ਸੀਰੀਅਲ ਕਿਲਰ ਅਤੇ ਬਲਾਤਕਾਰੀ ਉਮੇਸ਼ ਰੈਡੀ ਨੂੰ ਵੀ ਦੇਖਿਆ ਗਿਆ ਸੀ। ਕੁਝ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਟੈਲੀਵਿਜ਼ਨ ਦੇਖਦੇ ਹੋਏ ਵੀ ਦੇਖਿਆ ਗਿਆ ਸੀ। ਹਾਲਾਂਕਿ, ਪਹਿਲੇ ਵੀਡੀਓ ਦੀ ਪ੍ਰਮਾਣਿਕਤਾ ਅਜੇ ਵੀ ਲੰਬਿਤ ਹੈ।

ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ, “ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਛੇਤੀ ਹੀ ਇੱਕ ਰਿਪੋਰਟ ਮੰਗੀ ਗਈ ਹੈ। ਜੇਲ੍ਹ ਦੇ ਡਾਇਰੈਕਟਰ ਜਨਰਲ (ਏਡੀਜੀਪੀ) ਬੀ. ਦਯਾਨੰਦ ਨੇ ਜਾਂਚ ਦੇ ਹੁਕਮ ਦਿੱਤੇ ਹਨ।”

Read More: ਖਰੜ ਨੇੜੇ ਪੰਜਾਬ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਇੱਕ ਮੁਲਜ਼ਮ ਜ਼ਖਮੀ

Scroll to Top