Vicky Middukhera Murder Case : ਵਿੱਕੀ ਮਿੱਡੂਖੇੜਾ ਕ.ਤ.ਲ ਕੇਸ ਮਾਮਲੇ ‘ਚ ਨਵਾਂ ਮੋੜ, ਤਿੰਨ ਗੈਂ.ਗ.ਸ.ਟ.ਰ ਦੋਸ਼ੀ ਕਰਾਰ

25 ਜਨਵਰੀ 2025: ਪੰਜਾਬ ਯੂਥ ਅਕਾਲੀ (Punjab Youth Akali leader Vikramjit Singh alias Vicky Middukhera) ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ (33) ਨੂੰ ਚਾਰ ਸਾਲ ਪਹਿਲਾਂ ਮੋਹਾਲੀ ਵਿੱਚ ਦਿਨ-ਦਿਹਾੜੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ, ਮੋਹਾਲੀ ਜ਼ਿਲ੍ਹਾ ਅਦਾਲਤ ਨੇ ਤਿੰਨ ਗੈਂਗਸਟਰਾਂ (gangsters) ਨੂੰ ਕਤਲ ਅਤੇ ਅਸਲਾ ਐਕਟ ਦੇ ਤਹਿਤ ਦੋਸ਼ੀ ਠਹਿਰਾਇਆ ਹੈ। ਦੱਸ ਦੇਈਏ ਕਿ ਕੌਸ਼ਲ-ਬੰਬੀਹਾ ਗੈਂਗ ਦੇ ਸਾਰੇ ਮੈਂਬਰ ਸੱਜਣ ਸਿੰਘ ਉਰਫ਼ ਭੋਲਾ, ਅਨਿਲ ਕੁਮਲ ਉਰਫ਼ ਲੱਠ ਅਤੇ ਅਜੇ ਕੁਮਾਰ ਉਰਫ਼ ਲੈਫਟੀ ਨੂੰ ਆਈਪੀਸੀ ਦੀ ਧਾਰਾ 302 ਤਹਿਤ ਦੋਸ਼ੀ ਪਾਇਆ ਗਿਆ ਸੀ।

ਜਾਣਕਰੀ ਮਿਲੀ ਹੈ ਕਿ ਮੋਹਾਲੀ ਜ਼ਿਲ੍ਹਾ ਅਦਾਲਤ 27 ਜਨਵਰੀ ਨੂੰ ਸਜ਼ਾ ਸੁਣਾਏਗੀ, ਉਥੇ ਹੀ ਅਦਾਲਤ ਨੇ ਗੈਂਗਸਟਰ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ, ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਨੂੰ ਬਰੀ ਕਰ ਦਿੱਤਾ। ਉਨ੍ਹਾਂ ‘ਤੇ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਸਨ ਪਰ ਘਟਨਾ ਸਮੇਂ ਉਹ ਵੱਖ-ਵੱਖ ਜੇਲ੍ਹਾਂ ‘ਚ ਬੰਦ ਸਨ।

ਦੱਸ ਦੇਈਏ ਕਿ ਵਿੱਕੀ ਮਿੱਡੂਖੇੜਾ ਦਾ ਅਗਸਤ 2021 ਵਿਚ ਸ਼ਾਰਪ ਸ਼ੂਟਰਾਂ ਦੁਆਰਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਮੋਹਾਲੀ ਦੇ ਸੈਕਟਰ 71 ਵਿਚ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਬਾਹਰ ਨਿਕਲਿਆ ਸੀ।

Read More: ਗਲੀ ‘ਚ ਲੰਘ ਰਹੇ ਬੱਚੇ ‘ਤੇ ਡਿੱਗੀ ਗਰਿੱਲ, ਮੌਕੇ ‘ਤੇ ਗਈ ਜਾਨ

 

Scroll to Top