ਚੰਡੀਗੜ੍ਹ, 03 ਫਰਵਰੀ 2024: ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar) ਨੇ ਅੱਜ ਸੂਰਜਕੁੰਡ ਫਰੀਦਾਬਾਦ ਵਿਚ ਹਰਿਆਣਾ ਸਰਕਾਰ ਦੇ 9 ਅਮੁੱਲ ਸਾਲ- ਇਕ ਨਵੇਂ ਅਤੇ ਜੀਵੰਤ ਹਰਿਆਣਾ ਦਾ ਉਦੈ ਸਿਰਲੇਖ ਨਾਮਕ ਕਿਤਾਬ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਬਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੌਹਰ ਲਾਲ ਸਮੇਤ ਕਈ ਮਾਣਯੋਗ ਮਹਿਮਾਨਾਂ ਦੀ ਮਾਣਯੋਗ ਮੌਜੂਦਗੀ ਰਹੀ।
ਕਿਤਾਬ ਦੀ ਘੁੰਡ ਚੁਕਾਈ ਕਰਨ ਬਾਅਦ ਉੱਪ ਰਾਸ਼ਟਰਪਤੀ (Jagdeep Dhankhar) ਨੇ ਆਪਣੇ ਸੰਬੋਧਨ ਵਿਚ ਹਰਿਆਣਾ ਸੂਬੇ ਨੂੰ ਦੇਸ਼ ਦੇ ਲਈ ਰੋਲ ਮਾਡਲ ਦੱਸਦੇ ਹੋਏ ਕਿਹਾ ਕਿ ਹਰਿਆਣਾ ਵਿਚ ਮੁੱਖ ਮੰਤਰੀ ਮਨੌਹਰ ਲਾਲ ਦੀ ਦੂਰਦਰਸ਼ੀ ਸੋਚ ਅਨੁਰੂਪ ਵਿਵਸਥਾ ਬਦਲਣ ਅਤੇ ਸੁਸਾਸ਼ਨ ਨੂੰ ਲੈ ਕੇ ਕੀਤਾ ਗਿਆ ਕੰਮ ਆਸਾਨਾ ਨਹੀਂ ਸੀ। ਵਿਵਸਥਾ ਬਦਲਣ ਦਾ ਇਹ ਕੰਮ ਇਸ ਲਈ ਮੁਸ਼ਕਿਲ ਸੀ ਕਿਊਂਕਿ ਅਜਿਹਾ ਕੰਮ ਕਰਨ ਤੋਂ ਨਾਲ ਸੱਭ ਤੋਂ ਪਹਿਲਾਂ ਉਹ ਲੋਕ ਤੁਹਾਨੂੰ ਚੁਣੌਤੀ ਦਿੰਦੇ ਹਨ ਜੋ ਤੁਹਾਡੇ ਆਲੇ-ਦੁਆਲੇ ਹੁੰਦੇ ਹਨ।
ਉਹ ਤੁਹਾਡੇ ਸਾਹਮਣੇ ਇਕ ਸਵਾਲ ਖੜਾ ਕਰਦੇ ਹਨ ਕਿ ਸੱਤਾ ਵਿਚ ਕਿਉਂ ਆਏ ਹੋਣ, ਦਹਾਕਿਆਂ ਦੀ ਰਾਜਨੀਤਿਕ ਸੱਭਿਆਚਾਰ ਕਿਉਂ ਬਦਲ ਰਹੇ ਹੋਣ, ਆਪੈਣ ਲੋਕਾਂ ਨੂੰ ਨੌਕਰੀ ਨਹੀਂ ਦੇਣਗੇ ਤਾਂ ਅਸੀਂ ਸਪੋਰਟ ਕੌਣ ਕਰੇਗਾ। ਪਰ ਮਨੋਹਰ ਲਾਲ ਨੇ ਸਾਰੇ ਹਰਿਆਣਾ ਨੂੰ ਆਪਣਾ ਪਰਿਵਾਰ ਮੰਨਿਆ ਅਤੇ ਵਿਵਸਕਾ ਬਦਲਣ ਦਾ ਕੰਮ ਕਰ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਇਹ ਸੰਕੇਤ ਹਰਿਆਣਾ ਵਿਚ ਨਹੀਂ ਸਗੋਂ ਪੂਰੇ ਦੇਸ਼ ਵਿਚ ਗਿਆ ਹੈ। ਅੱਜ ਹਰਿਆਣਾਂ ਸੂਬੇ ਦੇ ਟ੍ਰਾਂਸਪੇਰੇਂਟ ਅਕਾਊਂਟੇਬਲ -ਆਨੈਸਟ ਰਿਕਰੂਟਮੈਂਟ ਪ੍ਰੋਸੈਸ ਦੀ ਚਰਚਾ ਪੂਰੇ ਦੇਸ਼ ਵਿਚ ਹੁੰਦੀ ਹੈ। ਉਨ੍ਹਾਂ ਕਿਹਾ ਖੇਤੀਬਾਤੀਬਾੜੀ, ਖੇਡ ਅਤੇ ਰੱਖਿਆ ਸੇਵਾਵਾਂ ਸਮੇਤ ਅਨੇਕ ਖੇਤਰ ਵਿਚ ਅੱਜ ਹਰਿਆਣਾ ਦਾ ਪਰਚਮ ਹੈ। ਹਰਿਆਣਾਂ ਦੇ ਕਿਸਾਨ ਅਤੇ ਜਵਾਨ ਨੇ ਹਮੇਸ਼ਾ ਸਾਡਾ ਸਿਰ ਉੱਚਾ ਕਰਨ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਮਨੋਹਰ ਲਾਲ ਦੇ ਸੁਸਾਸ਼ਨ ਦੇ ਸੱਤਾਂ ਸਿਧਾਤਾਂ – ਸਿਖਿਆ, ਸਿਹਤ, ਸੁਰੱਖਿਆ, ਸਵਾਮਿਤਵ, ਸਵਾਵਲੰਬਨ, ਸੁਸਾਸ਼ਨ ਅਤੇ ਸੇਵਾ ਨੂੰ ਸਾਕਾਰ ਦੱਸਦੇ ਹੋਏ ਕਿਹਾ ਕਿ ਇਹ ਸੱਤਾਂ ਸਿਧਾਤਾਂ ਪ੍ਰਜਾਤੰਤਰ ਮੁੱਲਾਂ ਦੇ ਲਈ ਬਹੁਤ ਜਰੂਰੀ ਹਨ।
ਜਗਧੀਪ ਧਨਖੜ (Jagdeep Dhankhar) ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਭਾਰਤ ਪੂਰੀ ਤਰ੍ਹਾ ਨਾਲ ਬਦਲ ਰਿਹਾ ਹੈ ਅੱਜ ਦੇ ਦਿਨ ਉਭਰਦੇ ਹੋਏ ਭਾਰਤ ਨੂੰ ਤੁਸੀ ਦੇਖੋਗੇ ਜੋ ਪਰਿਕਲਪਣਾ ਸਾਡੀ ਸੱਭਿਆਚਾਰਕ ਵਿਰਾਸਤ ਵਿਚ ਹਨ ਉਹ ਸਾਡੀ ਤਰੱਕੀ ਵਿਚ ਪੂਰੀ ਤਰ੍ਹਾ ਝਲਕ ਰਹੀ ਹੈ। ਭਾਰਤ ਦਾ ਅਮ੍ਰਿਤ ਕਾਲ ਅੱਜ ਗੌਰਵ ਕਾਲ ਹੈ। ਇਹ ਉਹ ਕਾਲਖੰਡ ਹੈ | ਜਿਸ ਵਿਚ ਭਾਰਤ ਦੀ ਅਜਿਹੀ ਮਜਬੂਤ ਨੀਂਹ ਭਰੀ ਜਾ ਰਹੀ ਹੈ ਜੋ ਇਹ ਸਕੀਨੀ ਕਰੇਗੀ ਕਿ 2047 ਦਾ ਭਾਰਤ ਜਦੋਂ ਭਾਰਤ ਆਜਾਦੀ ਦੇ 100 ਸਾਲ ਬਣਾ ਰਿਹਾ ਹੋਵੇਗਾ, ਵਿਕਸਿਤ ਭਾਰਤ ਹੋਵੇਗਾ।
ਉਨ੍ਹਾਂ (Jagdeep Dhankhar) ਨੇ ਕਿਹਾ ਕਿ 10 ਸਾਲ ਤੋਂ ਪਹਿਲਾਂ ਦੇਸ਼ ਸਕੈਮ ਅਤੇ ਚਿੰਤਾਜਨਕ ਅਰਥਵਿਵਸਥਾ ਲਈ ਖਬਰਾਂ ਵਿਚ ਰਹਿੰਦਾ ਸੀ। ਅੱਜ ਇਸ ਦੁਨੀਆ ਦੀ ਪੰਜਵੀਂ ਵੱਡੀ ਮਹਾਸ਼ਕਤੀ ਬਣੇ ਹਨ, ਅਸੀਂ ਕੈਨੇਡਾ ਨੂੰ ਪਿੱਛੇ ਛੱਡ ਅਸੀਂ ਇੰਗਲੈਂਡ ਨੂੰ ਪਿੱਛੇ ਛੱਡਿਆ, ਅਸੀ ਫ੍ਰਾਂਸ ਨੂੰ ਪਿੱਛੇ ਛੱਡਿਆ ਅਤੇ ਆਉਣ ਵਾਲੇ 2 -3 ਸਾਲ ਵਿਚ ਭਾਰਤ ਦੁਨੀਆਂ ਦੀ ਤੀਜੀ ਵੱਡੀ ਮਹਾਸ਼ਕਤੀ ਹੋਵੇਗਾ। ਜਾਪਾਨ ਅਤੇ ਜਰਮਨੀ ਵੀ ਸਾਡੇ ਤੋਂ ਪਿੱਛੇ ਰਹਿਣਗੇ।
ਧਨਖੜ ਨੇ ਕਿਹਾ ਕਿ ਇਕ ਅਜਿਹਾ ਸਮੇਂ ਸੀ ਕਿ ਭ੍ਰਿਸ਼ਟਾਚਾਰ ਦੇ ਚੱਲਦੇ ਮਿਡਲਮੈਨ ਦੇ ਬਿਨ੍ਹਾਂ ਕੋਈ ਕੰਮ ਸਰਕਾਰ ਵਿਚ ਸੰਪਨ ਹੀ ਨਹੀਂ ਸੀ ਅਤੇ ਅੱਜ ਮਿਡਲਮੈਨ ਦੀ ਸਭਿਆਚਾਰ ਬਿਲਕੁੱਲ ਗਾਇਬ ਹੋ ਚੁੱਕੀ ਹੈ। ਅੱਜ ਦੇ ਦਿਨ ਸਾਡੇ ਯੰਗ ਮਾਇੰਡਸ ਨੁੰ ਕਿੰਨ੍ਹੇੇ ਵੱਡੇ ਇਲੋਕ ਸਿਸਟਮ ਮਿਲ ਰਿਹਾ ਹੈ, ਇਸ ਤੋਂ ਨੌਜੁਆਨਾਂ ਦਾ ਮਨੋਬਲ ਵਧਿਆ ਹੈ ਅਤੇ ਉਹ ਆਪਣੀ ਕਾਮਯਾਬੀ ਦੇ ਦਮ ‘ਤੇ ਨਵੀਂ ਉਚਾਈਆਂ ਨੂੰ ਛੋਹ ਰਹੇ ਹਨ। ਉੱਪ ਰਾਸ਼ਟਰਪਤੀ ਨੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਦੀ ਸ਼ਲਾਘਾ ਕਰਦੇ ਹੋਏ ਹਿਕਾ ਕਿ ਸੰਸਦ ਟੀਵੀ ‘ਤੇ ਮੋਟੀਵੇਟਰ ਵਜੋ ਉਨ੍ਹਾਂ ਦਾ ਵਿਖਿਆਨ ਕਰਵਾਇਆ ਜਾਵੇਗਾ।
ਕਿਤਾਬ ਘੁੰਡ ਚੁਕਾਈ ਸਮਾਗਮ ਵਿਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਇਹ ਹਰਿਆਣਾ ਵਾਸੀਆਂ ਦੇ ਲਈ ਮਾਣ ਦੀ ਗੱਲ ਹੈ ਕਿ ਹਰਿਆਣਾ ਰਾਜ ਦੇ ਪਿਛਲੇ ਨੌ ਸਾਲਾਂ ਵਿਚ ਹੋਏ ਵਿਕਾਸ ਬਦਲਣ ਦੇ ਸਾਰੇ ਗਵਾਹ ਬਣੇ ਹਨ ਅਤੇ ਲਗਾਤਾਰ ਹੋ ਰਹੇ ਵਿਕਾਸ ਦੇ ਫਲਸਰੂਪ ਅਗਾਮੀ ਪੀੜੀ ਸਦਾ ਹਰਿਆਣਾ ਦੇ ਇੰਨ੍ਹਾਂ ਗੌਰਵਸ਼ਾਲੀ ਪਲਾਂ ਨੁੰ ਯਾਦ ਕਰੇਗੀ। ਰਾਜਪਾਲ ਨੇ ਕਿਹਾ ਕਿ ਅੱਜ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਿੰਦੇ ਹੋਏ ਪੂਰੀ ਪਾਰਦਰਸ਼ਿਤਾ ਦੇ ਨਾਲ ਹਰਿਆਣਾ ਇਕ ਹਰਿਆਣਵੀਂ ਇਕ ਦੇ ਸਿਧਾਂਤ ‘ਤੇ ਅੱਗੇ ਵੱਧਦੇ ਹੋਏ ਮਸਾਨ ਵਿਕਾਸ ਦੀ ਵਿਚਾਰਧਾਰਾ ਨਾਲ ਕਦਮ ਵਧਾਏ ਹਨ।
ਰੋਜਾਨਾ ਆਯਾਮ ਸਥਾਪਿਤ ਕਰਦੇ ਹੋਏ ਹਰਿਆਣਾ ਦੀ ਪਛਾਣ ਹੁਣ ਦੁਨੀਆ ਵਿਚ ਕਾਇਮ ਹੋ ਰਹੀ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਦੇ ਨੌ ਅਮੁੱਲ ਸਾਲ ‘ਤੇ ਕੇਂਦ੍ਰਿਤ ਕਿਤਾਬ ਨੂੰ ਸੂਬੇ ਦੇ ਟ੍ਰੈਕ ਰਿਕਾਰਡ ਦੀ ਕਿਤਾਬ ਦੱਸਿਆ । ਰਾਜਪਾਲ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸੱਚਾ ਤੇ ਚੰਗਜਾ ਵਿਅਕਤੀ ਦਸਿਆ ਅਤੇ ਕਿਹਾ ਕਿ ਜਨਸੇਵਕ ਵਜੋ ਸਮੂਚੇ ਹਰਿਆਣਾ ਉਨ੍ਹਾਂ ਦਾ ਪਰਿਵਾਰ ਹੈ।
ਉਹ ਆਪਣੀ ਜ਼ਿੰਮੇਵਾਰੀ ਪ੍ਰਭਾਵੀ ਰੂਪ ਨਾਲ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬੇ ਵਿਚ ਪਿਛਲੇ 9 ਸਾਲਾਂ ਵਿਚ ਵਿਵਸਥਾ ਬਦਲਣ ਦੇ ਨਾਲ ਕੀਤੇ ਗਏ ਵਿਕਾਸ ਗਾਥਾ ਨੂੰ ਦਰਸ਼ਾਉਂਦੀ ਇਹ ਕਿਤਾਬ ਹਰਿਆਣਾ ਦਾ ਨਵਾਂ ਇਤਿਹਸ ਬਣੇਗੀ। ਉਨ੍ਹਾ ਨੇ ਕਿਹਾ ਕਿ ਇਹ ਕਿਤਾਬ ਪਿੰਡ ਵਿਚ ਵੀ ਪਹੁੰਚਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਰਾਜ ਸਰਕਾਰ ਉਨ੍ਹਾਂ ਦੀ ਭਲਾਈ ਦੇ ਲਈ ਲਗਾਤਾਰ ਕੰਮ ਰਹੀ ਹੈ।
ਦੇਸ਼ ਤੇ ਸਮਾਜ ਦੇ ਹਿੱਤ ਵਿਚ ਸੂਬਾ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੇ ਵੀ ਇਸ ਕਿਤਾਬ ਵਿਚ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਇੰਨ੍ਹਾਂ 9 ਸਾਲਾਂ ਵਿਚ ਸਰਕਾਰ ਨੇ ਜਮੀਨੀ ਹਕੀਕਤ ‘ਤੇ ਕਾਰਜ ਕੀਤਾ ਅਤੇ ਜਨਮਾਨਸ ਦੀ ਤਕਲੀਫਾਂ ਨੁੰ ਮਹਿਸੂਸ ਕਰਦੇ ਹੋਏ ਉਨ੍ਹਾਂ ਦੀ ਸਮਸਿਆਵਾਂ ਦਾ ਹੱਲ ਕੀਤਾ। ਸੁਸਾਸ਼ਨ ਤੇ ਅੰਤੋਂਦੇਯ ਦੀ ਭਾਵਨਾ ‘ਤੇ ਅੱਗੇ ਵੱਧਦਤੇ ਹੋਏ ਸੂਬਾ ਵਾਸੀਆਂ ਦੇ ਜੀਵਨ ਨੂੰ ਸਰਲ ਬਣਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨਸੀ- ਕ੍ਰਾਇਮ, ਕਰਪਸ਼ਨ ਤੇ ਕਾਸਟ ਬੇਸਡ ਰਾਜਨੀਤੀ ਨਾਲ ਦੂਰੀ ਬਣਾਉਂਦੇ ਹੋਏ ਹਰਿਆਣਾਂ ਇਕ-ਹਰਿਆਣਵੀਂ ਇਕ ਦੀ ਭਾਵਨਾ ਨੁੰ ਸਾਕਾਰ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਹਿੰਦੇ ਸਨ ਕਿ ਤੁਹਾਨੂੰ ਜਨਹਿਤ ਦੇ ਲਈ ਜੋ ਵੀ ਚੰਗਾ ਲੱਗਦਾ ਹੈ ਉਸ ਨੂੰ ਕਰਨਾ ਸ਼ੁਰੂ ਕਰਨ। ਜੇਕਰ ਖਰਾਬ ਹੋਵੇਗਾ ਤਾਂ ਛੱਡ ਦੋ, ਠੀਕ ਹੋਵੇ ਤਾਂ ਚਲਾਏ ਰੱਖੋ। ਇੰਨੀ ਛੋਟ ਮੋਦੀ ਦਿੰਦੇ ਸਨ।
ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੁੱਲਰ ਨੇ ਵੀ ਹਰਿਆਣਾ ਸਰਕਾਰ ਦੇ 9 ਅਮੁੱਲ ਸਾਲ ਕਿਤਾਬ ਦੀ ਵਿਸ਼ਾਵਸਤੂ ਤੇ ਵਿਚਾਰ ਨੂੰ ਲੈ ਕੇ ਵਿਸਤਾਰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਰਾਹੀਂ ਇਹ ਵੀ ਜਾਣਕਾਰੀ ਹੋਵੇਗੀ ਕਿ ਚੰਗੀ ਸ਼ਾਸਨ ਪ੍ਰਣਾਲੀ ਨਾਲ ਇਕ ਨਵੇਂ ਅਤੇ ਜੀਵੰਤ ਹਰਿਆਣਾ ਦਾ ਉਦੈ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਕਾਰਜਕਾਲ ਵਿਚ ਵਿਵਸਥਾ ਨੂੰ ਰਿਫ੍ਰੇਮ ਕਰਨ ਦਾ ਕੰਮ ਕੀਤਾ ਹੈ।